ਸਿਓਲ (ਏਜੰਸੀ)- ਦੱਖਣੀ ਕੋਰੀਆ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਮਹਾਦੋਸ਼ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਯੂਨ ਸੁਕ-ਯਿਓਲ ਦੇ ਘਰ 'ਤੇ ਛਾਪਾ ਮਾਰਿਆ, ਜਿੱਥੇ ਰਾਸ਼ਟਰਪਤੀ ਨੇ ਐਮਰਜੈਂਸੀ ਮਾਰਸ਼ਲ ਲਾਅ ਲਗਾਉਣ ਦੀ ਆਪਣੀ ਯੋਜਨਾ 'ਤੇ ਚਰਚਾ ਕਰਨ ਲਈ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਯੋਨਹਾਪ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਯੋਨਹਾਪ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਛਾਪੇਮਾਰੀ ਦਾ ਉਦੇਸ਼ ਸੀ.ਸੀ.ਟੀ.ਵੀ. ਫੁਟੇਜ ਨੂੰ ਸੁਰੱਖਿਅਤ ਕਰਨਾ ਅਤੇ 3 ਦਸੰਬਰ ਨੂੰ ਮਾਰਸ਼ਲ ਲਾਅ ਦੀ ਘੋਸ਼ਣਾ ਤੋਂ ਕੁਝ ਘੰਟੇ ਪਹਿਲਾਂ ਇਮਾਰਤ ਵਿੱਚ ਦਾਖਲ ਹੋਏ ਲੋਕਾਂ ਦੀ ਪਛਾਣ ਕਰਨਾ ਸੀ।
ਯੂਨ ਨੇ 3 ਦਸੰਬਰ ਦੀ ਰਾਤ ਨੂੰ ਐਮਰਜੈਂਸੀ ਮਾਰਸ਼ਲ ਲਾਅ ਦੀ ਘੋਸ਼ਣਾ ਕੀਤੀ ਸੀ ਪਰ ਕੁਝ ਘੰਟਿਆਂ ਬਾਅਦ ਨੈਸ਼ਨਲ ਅਸੈਂਬਲੀ ਦੁਆਰਾ ਇਸਨੂੰ ਰੱਦ ਕਰ ਦਿੱਤਾ ਗਿਆ। ਦੱਖਣੀ ਕੋਰੀਆ ਦੀ ਸੰਸਦ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਮਾਰਸ਼ਲ ਲਾਅ ਨੂੰ ਲਾਗੂ ਕਰਨ 'ਤੇ ਯੂਨ ਖਿਲਾਫ ਮਹਾਦੋਸ਼ ਚਲਾਉਣ ਲਈ ਵੋਟ ਕੀਤੀ ਸੀ।
ਘੱਟ ਟਿਪ ਦੇਣ ‘ਤੇ ਕਰਤਾ ਚਾਕੂਆਂ ਨਾਲ ਹਮਲਾ, ਪੀਜ਼ਾ ਗਰਲ ਦਾ ਕਾਰਾ
NEXT STORY