ਸਿਓਲ- ਦੱਖਣੀ ਕੋਰੀਆ ਨੇ ਕੁਝ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਤੋਂ ਮੁਕਤ ਹੋਣ ਦੀ ਘੋਸ਼ਣਾ ਕੀਤੀ ਸੀ ਪਰ ਇਸ ਦੇ ਬਾਅਦ ਅੱਜ 63 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ।
ਦੱਖਣੀ ਕੋਰੀਆ ਦੇ ਰੋਗ ਕੰਟਰੋਲ ਅਤੇ ਰੋਕਥਾਮ ਸੈਂਟਰ (ਕੇ. ਸੀ. ਡੀ. ਸੀ.) ਨੇ ਬੁੱਧਵਾਰ ਨੂੰ ਸੰਘਣੀ ਆਬਾਦੀ ਵਾਲੇ ਸਿਓਲ ਮਹਾਨਗਰੀ ਖੇਤਰ ਵਿਚ ਘੱਟ ਤੋਂ ਘੱਟ 36 ਨਵੇਂ ਮਾਮਲੇ ਸਾਹਮਣੇ ਆਏ, ਜਿੱਥੇ ਤਕਰੀਬਨ 5 ਕਰੋੜ 10 ਲੱਖ ਲੋਕ ਰਹਿੰਦੇ ਹਨ। ਇਨ੍ਹਾਂ ਵਿਚੋਂ ਉੱਤਰੀ ਸਿਓਲ ਦੇ ਪੋਚਿਟੋਨ ਦੀ ਫੌਜੀ ਇਕਾਈ ਵਿਚ ਸੰਕਰਮਿਤ ਪਾਏ ਗਏ 13 ਜਵਾਨ ਵੀ ਸ਼ਾਮਲ ਹਨ ਜਾਂ ਨਹੀਂ, ਇਸ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ।
ਕੇ. ਸੀ. ਡੀ. ਸੀ. ਨੇ ਦੱਸਿਆ ਹੈ ਕਿ 29 ਨਵੇਂ ਮਾਮਲੇ ਸਥਾਨਕ ਪੱਧਰ ਦੇ ਹਨ ਅਤੇ 34 ਮਾਮਲੇ ਵਿਦੇਸ਼ ਤੋਂ ਆਏ ਲੋਕਾਂ ਨਾਲ ਜੁੜੇ ਹਨ। ਦੇਸ਼ ਵਿਚ 13,879 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ ਅਤੇ 297 ਲੋਕਾਂ ਦੀ ਜਾਨ ਗਈ ਹੈ। ਇਸ ਦਰਮਿਆਨ ਸਰਕਾਰ ਦੀ ਬੁੱਧਵਾਰ ਨੂੰ ਦੋ ਫੌਜੀ ਹਵਾਈ ਜਹਾਜ਼ਾਂ ਇਰਾਕ ਭੇਜ ਕੇ ਉੱਥੇ ਫਸੇ ਤਕਰੀਬਨ 300 ਦੱਖਣੀ ਕੋਰੀਆ ਦੇ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਯੋਜਨਾ ਵੀ ਹੈ।
ਕੋਰੋਨਾ ਆਫਤ : 1956 ਦੇ ਬਾਅਦ ਪਹਿਲੀ ਵਾਰ ਰੱਦ ਹੋਇਆ ਨੋਬਲ ਪੁਰਸਕਾਰ ਸਮਾਰੋਹ
NEXT STORY