ਕਾਬੁਲ : ਕਈ ਦਿਨਾਂ ਦੀ ਖਿੱਚੋਤਾਣ ਅਤੇ ਮੰਥਨ ਪਿੱਛੋਂ ਅਖੀਰ ਮੰਗਲਵਾਰ ਰਾਤ ਤਾਲਿਬਾਨ ਨੇ ਅਫ਼ਗਾਨਿਸਤਾਨ ਇਸਲਾਮਿਕ ਅਮੀਰਾਤ ਵਿਚ ਅੰਤਰਿਮ ਸਰਕਾਰ ਦਾ ਐਲਾਨ ਕਰ ਦਿੱਤਾ ਹੈ। ਤਾਲਿਬਾਨ ਨੇ ਅਮਰੀਕਾ ਵਿਚ ਮੋਸਟ ਵਾਂਟੇਡ ਅੱਤਵਾਦੀ ਸਿਰਾਜੁਦੀਨ ਹੱਕਾਨੀ ਨੂੰ ਅਫ਼ਗਾਨਿਸਤਾਨ ਦਾ ਨਵਾਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਸਿਰਾਜੁਦੀਨ ਹੱਕਾਨੀ ਦਾ ਨਾਮ ਗਲੋਬਲ ਅੱਤਵਾਦੀਆਂ ਦੀ ਸੂਚੀ ਵਿਚ ਵੀ ਹੈ। ਅਮਰੀਕਾ ਨੇ ਉਨ੍ਹਾਂ ਦੇ ਬਾਰੇ ਵਿਚ ਸੂਚਨਾ ਦੇਣ ’ਤੇ 50 ਲੱਖ ਡਾਲਰ ਦਾ ਇਨਾਮ ਐਲਾਨ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ: ਇਸ ਲਾਤਿਨ ਅਮਰੀਕੀ ਦੇਸ਼ ਨੇ 6 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕੇ ਨੂੰ ਦਿੱਤੀ ਮਨਜ਼ੂਰੀ
ਤਾਲਿਬਾਨ ਦੇ ਮੁੱਖ ਬੁਲਾਰਾ ਜਬੀਹੁੱਲਾ ਮੁਜਾਹਿਦ ਨੇ ਪ੍ਰੈਸ ਕਾਨਫਰੰਸ ਵਿਚ ਨਵੀਂ ਸਰਕਾਰ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਨਵੀਂ ਸਰਕਾਰ ਦੀ ਕਮਾਂਡ ਮੁੱਲਾ ਮੁਹੰਮਦ ਹਸਨ ਅਖੁੰਦ ਦੇ ਹੱਥਾਂ ਵਿਚ ਹੋਵੇਗੀ, ਜਿਸ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਮੁੱਲਾ ਗਨੀ ਬਰਾਦਰ ਅਤੇ ਮੌਲਵੀ ਹਨਾਫੀ ਉਪ-ਪ੍ਰਧਾਨ ਮੰਤਰੀ ਬਣਾਏ ਗਏ ਹਨ। ਸਿਰਾਜ ਹੱਕਾਨੀ ਗ੍ਰਹਿ ਮੰਤਰੀ, ਮੁੱਲਾ ਹਿਦਾਇਤੁੱਲਾ ਵਿੱਤ ਮੰਤਰੀ, ਸ਼ੇਖ ਮੌਲਵੀ ਨਰੂਲਾ ਸਿੱਖਿਆ ਮੰਤਰੀ, ਮੁੱਲਾ ਯਾਕੂਬ ਰੱਖਿਆ ਮੰਤਰੀ, ਆਮਿਰ ਖਾਨ ਮੁਤੱਕੀ ਵਿਦੇਸ਼ ਮੰਤਰੀ, ਅਬਦੁੱਲ ਲਤੀਫ ਬਿਜਲੀ ਅਤੇ ਪਾਣੀ ਮੰਤਰੀ, ਖੈਰੁੱਲਾ ਖੈਰਖਵਾ ਸੂਚਨਾ ਮੰਤਰੀ, ਅਬਦੁੱਲ ਹਕੀਮ ਸੂਰੀ ਨਿਆਂ ਮੰਤਰੀ ਅਤੇ ਮੁਹੰਮਦ ਈਸਾ ਅਖੁੰਦ ਨੂੰ ਖਾਨ ਮੰਤਰੀ ਬਣਾਇਆ ਗਿਆ ਹੈ। ਸ਼ੇਰ ਮੁਹੰਮਦ ਅੱਬਾਸ ਸਟਨੇਕਜ਼ਈ ਉਪ ਵਿਦੇਸ਼ ਮੰਤਰੀ ਹੋਣਗੇ। ਸਰਕਾਰ ਵਿਚ ਕੁੱਲ 33 ਮੰਤਰੀ ਹਨ। ਤਾਲਿਬਾਨ ਦੇ ਮੁੱਖ ਬੁਲਾਰਾ ਰਹੇ ਜਬੀਹੁੱਲਾ ਮੁਜਾਹਿਦ ਨੂੰ ਉਪ ਸੂਚਨਾ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਇੰਡੋਨੇਸ਼ੀਆ: ਜੇਲ੍ਹ ’ਚ ਅੱਗ ਲੱਗਣ ਨਾਲ 41 ਕੈਦੀਆਂ ਦੀ ਮੌਤ, 39 ਝੁਲਸੇ
ਖ਼ਤਰਨਾਕ ਅੱਤਵਾਦੀ ਸੰਗਠਨ ਹੱਕਾਨੀ ਨੈੱਟਵਰਕ ਨੂੰ ਚਲਾਉਣ ਵਾਲੇ ਸਿਰਾਜੁਦੀਨ ਹੱਕਾਨੀ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਹ ਪਾਕਿਸਤਾਨ ਨੌਰਥ ਵਜ਼ੀਰੀਸਤਾਨ ਦੇ ਮਿਰਾਮ ਸ਼ਾਹ ਇਲਾਕੇ ਵਿਚ ਰਹਿੰਦਾ ਹੈ। ਹੱਕਾਨੀ ਨੈੱਟਵਰਕ ਦੇ ਇਸ ਸੀਨੀਅਰ ਅੱਤਵਾਦੀ ਦਾ ਨਾਮ ਐੱਫ.ਬੀ.ਆਈ. ਦੀ ਮੋਸਟ ਵਾਂਟੇਡ ਸੂਚੀ ਵਿਚ ਅਜੇ ਵੀ ਸ਼ਾਮਲ ਹੈ। ਹੱਕਾਨੀ ਨੈੱਟਵਰਕ ਦੇ ਆਪਰੇਸ਼ਨ ਦੀ ਕਮਾਨ ਜਲਾਲੁਦੀਨ ਹੱਕਾਨੀ ਦੇ ਪੁੱਤਰ ਸਿਰਾਜੁਦੀਨ ਹੱਕਾਨੀ ਨੇ ਸੰਭਾਲੀ ਹੈ। ਕਿਹਾ ਜਾਂਦਾ ਹੈ ਕਿ ਬੇਰਹਿਮੀ ਦੇ ਮਾਮਲੇ ਵਿਚ ਉਹ ਆਪਣੇ ਪਿਤਾ ਤੋਂ ਵੀ ਅੱਗੇ ਹੈ। ਸਾਲ 2008 ਤੋਂ ਲੈ ਕੇ 2020 ਤੱਕ ਅਫ਼ਗਾਨਿਤਸਾਨ ਵਿਚ ਹੋਏ ਕਈ ਵੱਡੇ ਅੱਤਵਾਦੀ ਹਮਲਿਆਂ ਵਿਚ ਸਿਰਾਜੁਦੀਨ ਦਾ ਹੱਥ ਰਿਹਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਹੱਕਾਨੀ ਨੈੱਟਵਰਕ ਨਾਲ 15 ਹਜ਼ਾਰ ਅੱਤਵਾਦੀ ਜੁੜੇ ਹੋਏ ਹਨ। ਅਮਰੀਕਾ ਸਿਰਾਜੁਦੀਨ ਹੱਕਾਨੀ ਨੂੰ ਆਪਣਾ ਵੱਡਾ ਦੁਸ਼ਮਣ ਮੰਨਦਾ ਹੈ। ਸਾਲ 2008 ਵਿਚ ਅਫ਼ਗਾਨੀ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਕਤਲ ਦੀ ਸਾਜਿਸ਼ ਰਚਣ ਵਿਚ ਵੀ ਇਸ ਖ਼ਤਰਨਾਕ ਅੱਤਵਾਦੀ ਦਾ ਨਾਮ ਸਾਹਮਣੇ ਆਇਆ ਸੀ। ਸਿਰਾਜੁਦੀਨ ’ਤੇ ਜਨਵਰੀ 2008 ਵਿਚ ਕਾਬੁਲ ਵਿਚ ਇਕ ਹੋਟਲ ’ਤੇ ਬੰਬ ਧਮਾਕੇ ਦਾ ਦੋਸ਼ ਹੈ। ਇਸ ਹਮਲੇ ਵਿਚ 6 ਲੋਕ ਮਾਰੇ ਗਏ ਸਨ, ਜਿਸ ਵਿਚ ਅਮਰੀਕੀ ਵੀ ਸ਼ਾਮਲ ਸਨ। ਯੂਨਾਈਟਡ ਸਟੇਟ ਖ਼ਿਲਾਫ਼ ਅਫ਼ਗਾਨਿਸਤਾਨ ਵਿਚ ਕ੍ਰਾਸ ਬਾਰਡਰ ਅਟੈਕ ਵਿਚ ਵੀ ਸਿਰਾਜੁਦੀਨ ਦਾ ਹੱਥ ਮੰਨਿਆ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ: ਚੀਨ ਜੰਗ ਲਈ ਕਿੰਨਾ ਤਿਆਰ, ਅਮਰੀਕਾ ਨੇ ਜਾਰੀ ਕੀਤਾ ਦਸਤਾਵੇਜ਼
ਸਿਰਾਜੁਦੀਨ ਦੇ ਬਾਰੇ ਵਿਚ ਇਹ ਵੀ ਦੱਸਿਆ ਜਾਂਦਾ ਹੈ ਕਿ ਤਾਲਿਬਾਨ ਅਤੇ ਅਲਕਾਇਦਾ ਨਾਲ ਉੁਸ ਦੇ ਕਰੀਬੀ ਸਬੰਧ ਹਨ। 2015 ਵਿਚ ਨੈੱਟਵਰਕ ਦੇ ਮੌਜੂਦਾ ਮੁਖੀ ਸਿਰਾਜੁਦੀਨ ਹੱਕਾਨੀ ਨੂੰ ਤਾਲਿਬਾਨ ਦਾ ਡਿਪਟੀ ਲੀਡਰ ਬਣਾਇਆ ਗਿਆ ਸੀ। ਪਾਕਿਸਤਾਨ ਨਾਲ ਸਿੱਧਾ ਸਬੰਧ ਹੋਣ ਦੀ ਵਜ੍ਹਾ ਨਾਲ ਵੀ ਇਹ ਅੱਤਵਾਦੀ ਸੰਗਠਨ ਹੁਣ ਭਾਰਤ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਹੈ। ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ.ਐੱਸ.ਆਈ. ਹੱਕਾਨੀ ਨੈੱਟਵਰਕ ਨੂੰ ਪਨਾਹ ਦਿੰਦੀ ਰਹੀ ਹੈ ਅਤੇ ਉਸ ਨੂੰ ਸਮੇਂ-ਸਮੇਂ ’ਤੇ ਭਾਰਤ ਖ਼ਿਲਾਫ਼ ਇਸਤੇਮਾਲ ਕਰਦੀ ਰਹੀ ਹੈ। ਪੂਰਬੀ ਅਫ਼ਗਾਨਿਸਤਾਨ ਵਿਚ ਹੱਕਾਨੀ ਨੈੱਟਵਰਕ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਹੈ। ਅਫ਼ਗਾਨਿਸਤਾਨ ਵਿਚ ਪ੍ਰਭਾਵੀ ਇਸ ਸੰਗਠਨ ਦਾ ਬੇਸ ਪਾਕਿਸਤਾਨ ਦੀ ਉਤਰੀ-ਪੱਛਮੀ ਸਰਹੱਦ ਵਿਚ ਹੈ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਨਵੀਂ ਸਰਕਾਰ ਨਾਲ ਹੋਵੇਗਾ ਨਵਾਂ ਝੰਡਾ, ਰਾਸ਼ਟਰਗਾਨ ਵੀ ਹੋਵੇਗਾ ਨਵਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਦੀ ਪ੍ਰੀਖਿਆ ਉਨ੍ਹਾਂ ਦੇ ਸ਼ਬਦਾਂ ਨਾਲ ਨਹੀਂ, ਉਨ੍ਹਾਂ ਦੇ ਕੰਮਾਂ ਨਾਲ ਹੋਵੇਗੀ : ਬੋਰਿਸ ਜਾਨਸਨ
NEXT STORY