ਵਾਸ਼ਿੰਗਟਨ (ਭਾਸ਼ਾ)— ਅਰਬਪਤੀ ਉਦਯੋਗਪਤੀ ਇਲੋਨ ਮਸਕ ਦਾ ਅਜਿਹਾ ਮੰਨਣਾ ਹੈ ਕਿ ਤੀਜਾ ਵਿਸ਼ਵ ਯੁੱਧ ਹੋਣ 'ਤੇ ਚੰਨ ਅਤੇ ਮੰਗਲ ਗ੍ਰਹਿ 'ਤੇ ਸਥਾਪਿਤ ਕੀਤੇ ਗਏ ਕੇਂਦਰ ਮਨੁੱਖੀ ਸੱਭਿਅਤਾ ਨੂੰ ਸੁਰੱਖਿਅਤ ਕਰਨ ਅਤੇ ਧਰਤੀ 'ਤੇ ਤੇਜ਼ ਗਤੀ ਨਾਲ ਜੀਵਨ ਨੂੰ ਵਾਪਸ ਲਿਆਉਣ ਵਿਚ ਮਦਦ ਕਰ ਸਕਦੇ ਹਨ। ਪੁਲਾੜ ਗੱਡੀ ਅਤੇ ਰਾਕੇਟ ਬਣਾਉਣ ਵਾਲੀ ਕੰਪਨੀ ਸਪੇਸ ਐਕਸ ਦੇ ਮੋਢੀ ਮਸਕ ਨੇ ਕਿਹਾ ਕਿ ਕੰਪਨੀ ਦੀ ਪੁਲਾੜ ਗੱਡੀ ਇਸ ਸਾਲ ਜਹਾਜ਼ ਦਾ ਪਰੀਖਣ ਸ਼ੁਰੂ ਕਰ ਦੇਵੇਗੀ। ਮਸਕ ਨੇ ਐੱਸ. ਐਕਸ. ਐੱਸ. ਡਬਲਊ. ਸੰਮੇਲਨ ਵਿਚ ਕਿਹਾ, ''ਕੁਝ ਸੰਭਾਵਨਾ ਹੈ ਕਿ ਜੇ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਕ ਹੋਰ ਹਨੇਰਾ ਯੁੱਗ ਹੋ ਸਕਦਾ ਹੈ।'' ਉਨ੍ਹਾਂ ਨੇ ਕਿਹਾ,''ਅਸੀਂ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਸੱਭਿਅਤਾ ਨੂੰ ਵਾਪਸ ਲਿਆਉਣ ਲਈ ਕਿਤੇ ਨਾ ਕਿਤੇ ਮਨੁੱਖੀ ਸੱਭਿਅਤਾ ਦੀਆਂ ਲੋੜੀਂਦੀਆਂ ਜੜ੍ਹਾਂ ਮੌਜੂਦ ਰਹਿਣ ਅਤੇ ਸੰਭਵ ਤੌਰ 'ਤੇ ਹਨੇਰੇ ਯੁੱਗ ਦੀ ਮਿਆਦ ਨੂੰ ਵੀ ਘੱਟ ਕਰ ਪਾਉਣ।'' ਮਸਕ ਨੇ ਕਿਹਾ,''ਮੇਰੇ ਖਿਆਲ ਵਿਚ ਚੰਨ ਅਤੇ ਮੰਗਲ ਗ੍ਰਹਿ 'ਤੇ ਬਣੇ ਕੇਂਦਰ ਬਹੁਤ ਮਹੱਤਵਪੂਰਣ ਹਨ।'' ਸਪੇਸ ਐਕਸ ਨੇ ਬੀਤੇ ਮਹੀਨੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ 'ਫਾਲਕਨ ਹੈਵੀ' ਲਾਂਚ ਕੀਤਾ ਸੀ।
ਚਰਚ ਉੱਤੇ ਡਿੱਗੀ ਬਿਜਲੀ ਨੇ ਲਈ 16 ਲੋਕਾਂ ਦੀ ਜਾਨ, 140 ਜ਼ਖਮੀ
NEXT STORY