ਵਾਸ਼ਿੰਗਟਨ— ਅਮਰੀਕੀ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੀ ਉਪਗ੍ਰਹਿ ਰੋਕੂ ਮਿਜ਼ਾਇਲ (ਏ.ਐੱਸ.ਏ.ਟੀ.) ਦੇ ਪ੍ਰੀਖਣ ਨਾਲ ਨਵੀਂ ਦਿੱਲੀ ਤੇ ਬੀਜਿੰਗ ਦੇ ਵਿਚਾਲੇ ਸਪੇਸ ਵਾਰ ਦੀ ਸ਼ੁਰੂਆਤ ਹੋ ਸਕਦੀ ਹੈ। ਮਾਹਰਾਂ ਨੇ ਇਹ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਪੇਸ 'ਚ ਮੁਕਾਬਲੇ ਦਾ ਦੌਰ ਸ਼ੁਰੂ ਹੋ ਗਿਆ ਹੈ।
ਦੱਸ ਦਈਏ ਕਿ ਭਾਰਤ ਨੇ ਪਿਛਲੇ ਮਹੀਨੇ ਇਕ ਉਪਗ੍ਰਹਿ ਰੋਕੂ ਮਿਜ਼ਾਇਲ ਦਾ ਪ੍ਰੀਖਣ ਕੀਤਾ ਸੀ। ਅਮਰੀਕੀ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਨੇ ਇਹ ਪ੍ਰੀਖਣ ਬੀਜਿੰਗ ਨੂੰ ਟਾਰਗੇਟ ਕਰਕੇ ਕੀਤਾ ਹੈ। ਏਸ਼ਲੇ ਜੇ ਟੈਲਿਸ ਸਟ੍ਰੈਟੇਜਿਕ ਅਫੇਅਰਸ ਦੇ ਲਈ ਟਾਟਾ ਚੇਅਰ ਤੇ ਕਾਨੇਰਜੀ ਏਜਾਮੈਂਟ ਫਾਰ ਇੰਟਰਨੈਸ਼ਨਲ ਪੀਸ ਦੇ ਸੀਨੀਅਰ ਸਾਥੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦਾ ਏ.ਐੱਸ.ਏ.ਟੀ. ਪ੍ਰੀਖਣ ਇਕ ਤਰ੍ਹਾਂ ਨਾਲ ਚੀਨ ਲਈ ਹੀ ਸੀ। ਭਾਰਤ ਨੂੰ ਮੁਕਾਬਲੇ ਲਈ ਹੁਣ ਤਿਆਰ ਰਹਿਣਾ ਹੋਵੇਗਾ। ਹਾਲਾਂਕਿ ਇਸ ਪ੍ਰੀਖਣ ਤੋਂ ਬਾਅਦ ਭਾਰਤ ਨੇ ਦੁਨੀਆ ਦੇ ਸਾਹਮਣੇ ਆਪਣੇ ਰੁਖ ਨੂੰ ਸਾਫ ਕਰਦੇ ਹੋਏ ਕਿਹਾ ਸੀ ਕਿ ਅਸੀਂ ਇਕ ਲੋਕਤੰਤਰੀ ਦੇਸ਼ਾਂ ਹਾਂ ਤੇ ਆਪਣੀਆਂ ਜ਼ਿੰਮੇਦਾਰੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਭਾਰਤ ਦੇ ਇਸ ਪ੍ਰੀਖਣ ਨਾਲ ਕਿਸੇ ਵੀ ਦੇਸ਼ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।
ਦੱਸ ਦਈਏ ਕਿ 27 ਮਾਰਚ ਨੂੰ ਭਾਰਤ ਨੇ ਆਪਣੇ ਹੀ ਇਕ ਉਪਗ੍ਰਹਿ ਨੂੰ ਉਸ ਦੀ ਕਲਾਸ 'ਚ ਸਪੇਸ ਮਿਜ਼ਾਇਲ ਨਾਲ ਨਸ਼ਟ ਕਰ ਦਿੱਤਾ ਸੀ। ਇਸ ਦੇ ਸਫਲ ਪ੍ਰੀਖਣ ਦੇ ਨਾਲ ਹੀ ਇਹ ਤਕਨੀਕ ਵਿਕਸਿਤ ਕਰਨ ਵਾਲਾ ਭਾਰਤ ਦੁਨੀਆ ਦਾ ਚੌਥਾ ਮੁਲਕ ਬਣ ਗਿਆ ਹੈ। ਇਸ ਤੋਂ ਇਲਾਵਾ ਇਹ ਸਮਰਥਾ ਅਮਰੀਕਾ, ਰੂਸ ਤੇ ਚੀਨ ਦੇ ਕੋਲ ਸੀ। ਮਾਹਰਾਂ ਦਾ ਦਾਅਵਾ ਹੈ ਕਿ ਨਿਸ਼ਚਿਤ ਰੂਪ ਨਾਲ ਚੀਨ ਨੇ ਅਮਰੀਕਾ ਦੇ ਜਵਾਬ 'ਚ ਆਪਣੀ ਸਪੇਸ ਸਮਰਥਾਵਾਂ ਨੂੰ ਵਿਕਸਿਤ ਕੀਤਾ ਹੈ। ਪਰੰਤੂ ਨਵੀਂ ਦਿੱਲੀ ਨੂੰ ਹੁਣ ਇਸ ਚੀਨੀ ਪ੍ਰੋਗਰਾਮ ਨਾਲ ਖਤਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਧਦੇ ਚੀਨੀ ਖਤਰੇ ਦੇ ਬਾਵਜੂਦ ਸਪੇਸ ਦੀ ਵਰਤੋਂ ਕਰਨ ਦੀ ਆਪਣੀ ਸਮਰਥਾ 'ਚ ਸੁਧਾਰ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਪੇਸ ਦੀ ਸੁਰੱਖਿਆ ਤੇ ਮਨੁੱਖੀ ਵਰਤੋਂ ਦੀ ਵਚਨਬੱਧਤਾ ਨੂੰ ਬਣਾਏ ਰੱਖਣਾ ਚਾਹੀਦਾ ਹੈ।
ਗਦੀਓਂ ਉਤਾਰੇ ਗਏ ਰਾਸ਼ਟਰਪਤੀ ਬਸ਼ੀਰ ਨੂੰ ਭੇਜਿਆ ਗਿਆ ਜੇਲ
NEXT STORY