ਮੈਡ੍ਰਿਡ (ਰਾਜੇਸ਼) :ਜਲੰਧਰ ਦੇ ਪਿੰਡ ਮਾਹਾਦੀਪੁਰ ਦੇ ਰਹਿਣ ਵਾਲੇ 55 ਸਾਲਾ ਮਹਿੰਦਰ ਪਾਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਸਪੇਨ ਵਿਚ ਮੌਤ ਹੋ ਗਈ। ਮਹਿੰਦਰ ਪਾਲ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਅਤੇ ਸਾਰਾ ਪਿੰਡ ਮਾਤਮ ਤੇ ਸੋਗ ਵਿਚ ਚਲਾ ਗਿਆ। ਮ੍ਰਿਤਕ ਆਪਣੇ ਪਿੱਛੇ ਪਰਿਵਾਰ ਵਿਚ ਪਤਨੀ ਤੇ ਦੋ ਮੁੰਡੇ ਤੇ ਇਕ ਕੁੜੀ ਛੱਡ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਮਹਿੰਦਰ ਪਾਲ ਸਿੰਘ ਪਿਛਲ ਇਕ ਮਹੀਨੇ ਤੋਂ ਬੀਮਾਰ ਸਨ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮ੍ਰਿਤਕ ਦੇ ਦੋਸਤ ਸੇਵਾ ਸਿੰਘ ਨੇ ਦੱਸਿਆ ਮਹਿੰਦਰ ਪਾਲ ਸਿੰਘ ਇਕ ਮਿਲਣਸਾਰ ਅਤੇ ਦੂਜਿਆਂ ਦੇ ਦੁੱਖ-ਸੁੱਖ ਵਿਚ ਕੰਮ ਆਉਣ ਵਾਲੇ ਵਿਅਕਤੀ ਸਨ ਅਤੇ ਸਮਾਜ ਦੇ ਭਲੇ ਲਈ ਹਮੇਸ਼ਾ ਅੱਗੇ ਹੋ ਕੇ ਮਦਦ ਕਰਦੇ ਸਨ। ਅੱਗੇ ਸੇਵਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਮਹਿੰਦਰ ਪਾਲ ਸਿੰਘ ਦਾ ਸੰਸਕਾਰ ਸਪੇਨ ਵਿਚ ਕੀਤਾ ਜਾਵੇਗਾ।ਮ੍ਰਿਤਕ ਦੀ ਪਤਨੀ ਨੇ ਸਪੇਨ ਅੰਬੈਸੀ ਨੂੰ ਵੀਜ਼ਾ ਲਈ ਅਰਜ਼ੀ ਦਿੱਤੀ ਹੈ ਅਤੇ ਉਹ ਵੀਜ਼ਾ ਲੈ ਕੇ ਸਪੇਨ ਜਾਣਗੇ। ਉੱਥੇ ਹੀ ਬਾਰਸੀਲੋਨਾ ਗੁਰੁਦੁਆਰੇ ਦੇ ਪ੍ਰਧਾਨ ਗੋਬਿੰਦਰ ਸਿੰਘ, ਬਲਵਿੰਦਰ ਸਿੰਘ, ਸੇਵਾ ਸਿੰਘ, ਡਾ. ਗੁਰਮੀਤ ਸਿੰਘ, ਬਲਕਾਰ ਸਿੰਘ, ਦੀਪਾ ਸਿੰਘ, ਬੁੱਧ ਸਿੰਘ, ਜਗਦੇਵ ਸਿੰਘ ਅਤੇ ਜਗਜੀਤ ਸਿੰਘ ਨੇ ਦੁੱਖ ਪ੍ਰਗਟਾਇਆ 'ਤੇ ਵਿਛੜੀ ਰੂਹ ਨੂੰ ਗੁਰੂ ਚਰਨਾਂ ਵਿਚ ਨਿਵਾਸ ਸਥਾਨ ਬਖਸ਼ਣ ਦੀ ਅਰਦਾਸ ਕੀਤੀ।
ਕੋਵਿਡ-19 ਦੇ ਨਵੇਂ ਮਾਮਲਿਆਂ ਨਾਲ ਸਿਡਨੀ ਸ਼ਹਿਰ ਨੂੰ ਖ਼ਤਰਾ
NEXT STORY