ਮੈਡ੍ਰਿਡ (ਬਿਊਰੋ): ਵਿਸ਼ਵ ਦੇ ਦੂਜੇ ਦੇਸ਼ਾਂ ਵਾਂਗ ਸਪੇਨ ਵੀ ਆਪਣੇ ਇੱਥੇ ਲਾਕਡਾਊਨ ਵਿਚ ਢਿੱਲ ਦੇਣ ਦੀ ਤਿਆਰੀ ਵਿਚ ਹੈ। ਸਪੇਨ ਅੱਜ ਤੋਂ ਭਾਵ ਸੋਮਵਾਰ ਤੋਂ ਆਪਣੇ ਕੁਝ ਸਮੁੰਦਰੀ ਤਟਾਂ ਨੂੰ ਮੁੜ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਮੈਡ੍ਰਿਡ ਅਤੇ ਬਾਰਸੀਲੋਨਾ ਵਿਚ ਰੈਸਟੋਰੈਂਟ ਅਤੇ ਬਾਰ ਆਪਣੇ ਗਾਹਕਾਂ ਨੂੰ ਬਾਹਰ ਬੈਠਣ (Outdoor seating) ਦੀਆਂ ਸੇਵਾਵਾਂ ਦੇਣਗੇ। ਗੌਰਤਲਬ ਹੈ ਕਿ ਯੂਰਪੀ ਦੇਸ਼ ਕੋਰੋਨਾਵਾਇਰਸ ਦੇ ਕਾਰਨ ਲਾਗੂ ਲਾਕਡਾਊਨ ਵਿਚ ਢਿੱਲ ਦੇਣ ਦੀ ਤਿਆਰੀ ਵਿਚ ਹਨ। ਯੂਰਪੀ ਦੇਸ਼ਾਂ ਵਿਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚ ਸਪੇਨ ਦੂਜੇ ਨੰਬਰ 'ਤੇ ਹੈ।
ਸਮਾਚਾਰ ਏਜੰਸੀ ਏਪੀ ਦੇ ਮੁਤਾਬਕ ਸੋਮਵਾਰ ਨੂੰ ਲੋਕਾਂ ਦੇ ਲਈ ਸਪੇਨ ਦੀ ਰਾਜਧਾਨੀ ਮੈਡ੍ਰਿਡ ਅਤੇ ਬਾਰਸੀਲੋਨਾ ਦੇ ਰੈਸਟੋਰੈਂਟ ਅਤੇ ਬਾਰ ਵਿਚ ਆਊਟਡੋਰ ਸੀਟਿੰਗ ਲਈ 50 ਫੀਸਦੀ ਥਾਵਾਂ ਨੂੰ ਖੋਲ੍ਹ ਦਿੱਤਾ ਜਾਵੇਗਾ। ਇੱਥੇ ਦੱਸ ਦਈਏ ਕਿ ਦੋਵੇਂ ਸ਼ਹਿਰ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਰਹੇ ਹਨ। ਦੇਸ਼ ਵਿਚ ਹੁਣ ਤੱਕ 28,752 ਲੋਕਾਂ ਦੀ ਮੌਤ ਵਿਚੋਂ ਸਭ ਤੋਂ ਵੱਧ ਮੌਤਾਂ ਇਹਨਾਂ ਦੋਹਾਂ ਸ਼ਹਿਰਾਂ ਵਿਚ ਹੋਈਆਂ।
ਪੜ੍ਹੋ ਇਹ ਅਹਿਮ ਖਬਰ- ਵ੍ਹਾਈਟ ਹਾਊਸ ਨੇ ਬ੍ਰਾਜ਼ੀਲ 'ਤੇ ਲਗਾਈ ਯਾਤਰਾ ਪਾਬੰਦੀ
ਸਮਾਚਾਰ ਏਜੰਸੀ ਏਪੀ ਦੇ ਮੁਤਾਬਕ ਜੂਨ ਦੇ ਅਖੀਰ ਤੱਕ ਇਕ ਸੂਬੇ ਤੋਂ ਦੂਜੇ ਸੂਬੇ ਤੱਕ ਦੀ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ। ਸਪੇਨ ਵਿਚ ਲਗਾਤਾਰ 8ਵੇਂ ਦਿਨ ਐਤਵਾਰ ਨੂੰ 100 ਤੋਂ ਘੱਟ ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 70 ਲੋਕਾਂ ਦੀ ਮੌਤ ਹੋਈ। ਮਾਰਚ ਵਿਚ ਵਾਇਰਸ ਦੇ ਪ੍ਰਕੋਪ ਦੌਰਾਨ ਇਕ ਦਿਨ ਵਿਚ 900 ਲੋਕਾਂ ਦੀ ਮੌਤ ਹੋਈ ਸੀ। ਦੇਸ਼ ਵਿਚ ਹੁਣ ਤੱਕ 2 ਲੱਖ 53 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ।
ਚੀਨ 'ਚ ਕੋਵਿਡ-19 ਦੇ 51 ਨਵੇਂ ਮਾਮਲੇ, ਜ਼ਿਆਦਾਤਰ ਵੁਹਾਨ ਨਾਲ ਸਬੰਧਤ
NEXT STORY