ਰੋਮ, (ਕੈਂਥ)— ਦੁਨੀਆਂ ਭਰ 'ਚ ਪ੍ਰਭੂ ਈਸਾ ਮਸੀਹ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਅਤੇ ਉਨ੍ਹਾਂ ਉਪੱਰ ਅਮਲ ਕਰਨ ਲਈ ਅਣਗਿਣਤ ਸੰਸਥਾਵਾਂ ਵੱਡੇ ਪੱਧਰ ਉੱਤੇ ਕੰਮ ਕਰਦੀਆਂ ਹਨ। ਇਟਲੀ ਵਿੱਚ ਵੀ ਪ੍ਰਭੂ ਈਸਾ ਮਸੀਹ ਦੀਆਂ ਸਿੱਖਿਆਵਾਂ ਨੂੰ ਸਮਝਣ ਅਤੇ ਸਮਝਾਉਣ ਲਈ ਅਨੇਕਾਂ ਸਮਾਰੋਹ ਹੁੰਦੇ ਹਨ ਜਿਨ੍ਹਾਂ ਦਾ ਮਕਸਦ ਸਿਰਫ਼ ਅਤੇ ਸਿਰਫ਼ ਮਨੁੱਖਤਾ ਦੀ ਸੇਵਾ ਕਰਨਾ ਹੈ।
28 ਅਪ੍ਰੈਲ, 2018 ਨੂੰ ਮੈਦੋਲੋ ਇਟਲੀ ਵਿੱਚ ਯਹੋਵਾਹ ਦੇ ਗਵਾਹਾਂ ਵੱਲੋਂ ਇਕ ਸਮਾਗਮ ਆਯੋਜਤ ਕੀਤਾ ਜਾ ਰਿਹਾ ਹੈ। ਇਹ ਵਿਸ਼ੇਸ਼ ਸੰਮੇਲਨ ਜਿਸ ਵਿੱਚ ਇਟਾਲੀਅਨ, ਪੰਜਾਬੀ, ਹਿੰਦੀ, ਪਾਕਿਸਤਾਨੀ, ਨੇਪਾਲੀ , ਬੰਗਲਾਦੇਸ਼ ਅਤੇ ਹੋਰ ਦੇਸ਼ਾਂ ਦੇ ਲੋਕ ਸ਼ਮੂਲੀਅਤ ਕਰਨਗੇ। ਪ੍ਰੈੱਸ ਨੂੰ ਇਸ ਵਿਸ਼ੇਸ਼ ਸੰਮੇਲਨ ਦੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਹੀਰਾ ਨੇ ਕਿਹਾ ਕਿ ਇਹ ਪੂਰਾ ਸੰਮੇਲਨ ਪੰਜਾਬੀ ਭਾਸ਼ਾ ਵਿੱਚ ਹੋਵੇਗਾ।
ਸੰਮੇਲਨ 'ਚ ਇਕ ਦਿਨ ਦਾ ਵਿਸ਼ਾ “ਮਸੀਹ ਦੇ ਕਾਨੂੰਨ ਨੂੰ ਪੂਰਾ ਕਰਦਿਆਂ ਕਦੇ ਹਾਰ ਨਾ ਮੰਨੋ“ ਹੈ। ਇਸ ਸੰਮੇਲਨ ਦੇ ਦਸ ਭਾਗ ਹਨ ਜਿਹੜੇ ਕਿ ਇੰਟਰਵਿਊ ਅਤੇ ਭਾਸ਼ਣਾਂ ਰਾਹੀਂ ਕੀਤੇ ਜਾਣਗੇ।ਇਸ ਸਾਲ ਦੀ ਸਭਾ ਯਹੋਵਾਹ ਦੇ ਗਵਾਹਾਂ ਦਾ ਇਹ ਸੰਮੇਲਨ ਸਿਰਫ਼ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਪ੍ਰਤੀ ਹੀ ਨਹੀਂ ਹੋਵੇਗਾ ਸਗੋਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਿੱਚ ਮਦਦ ਕਰੇਗਾ।ਇਸ ਸੰਮੇਲਨ ਵਿੱਚ ਸਮਝਾਇਆ ਜਾਵੇਗਾ ਕਿ ਲੋਕਾਂ ਲਈ ਵਿਚਾਰ ਅਤੇ ਸਨਮਾਨ ਦਿਖਾਉਣਾ ਕਿੰਨਾ ਮਹੱਤਵਪੂਰਨ ਹੈ। ਇਟਲੀ ਯਹੋਵਾਹ ਦੇ ਗਵਾਹਾਂ ਵੱਲੋਂ ਜਿੱਥੇ ਕਈ ਭਾਸ਼ਾਵਾਂ ਵਿੱਚ ਅਸੈਂਬਲੀਆਂ ਦਾ ਪ੍ਰਬੰਧ ਕਰ ਰਹੇ ਹਨ, ਉੱਥੇ ਦੁਨੀਆਂ ਭਰ ਵਿੱਚ 8,000,000 ਗਵਾਹ 119,000 ਸਥਾਨਕ ਕਲੀਸਿਯਾ ਜਾਂ ਭਾਈਚਾਰੇ ਵਿੱਚ ਸੰਗਠਨ ਹੁੰਦੇ ਹਨ। ਹੀਰਾ ਹੁਰਾਂ ਨੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਇਸ ਵਿਸ਼ੇਸ਼ ਸੰਮੇਲਨ ਤੋਂ ਭਰਪੂਰ ਲਾਭ ਲੈਣ ਦੀ ਅਪੀਲ ਕੀਤੀ ਹੈ।
ਈਰਾਨ : ਸਾਬਕਾ ਤਾਨਾਸ਼ਾਹ ਦਾ ਹੋ ਸਕਦਾ ਹੈ ਇਹ 'ਮਮੀ'
NEXT STORY