ਨਵੀਂ ਦਿੱਲੀ, (ਭਾਸ਼ਾ)-ਹਾਕੀ ਇੰਡੀਆ ਨੇ ਐਤਵਾਰ ਨੂੰ ਪੈਰਿਸ ਓਲੰਪਿਕ ਤੋਂ ਪਹਿਲਾਂ ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਪੁਰਸ਼ ਰਾਸ਼ਟਰੀ ਕੋਚਿੰਗ ਕੈਂਪ ਲਈ 28 ਮੈਂਬਰੀ ਕੋਰ ਸੰਭਾਵਿਤ ਗਰੁੱਪ ਦਾ ਐਲਾਨ ਕੀਤਾ। ਕੈਂਪ ਬੈਂਗਲੁਰੂ ਦੇ ਸਾਈ ਕੇਂਦਰ ਵਿਚ ਐਤਵਾਰ ਤੋਂ ਸ਼ੁਰੂ ਹੋ ਕੇ 13 ਮਈ ਤਕ ਚੱਲੇਗਾ। ਭਾਰਤੀ ਟੀਮ ਆਸਟ੍ਰੇਲੀਆ ’ਚ 5 ਮੈਚਾਂ ਦੀ ਟੈਸਟ ਲੜੀ ਵਿਚ ਮਿਲੀ 0-5 ਦੀ ਹਾਰ ਤੋਂ ਬਾਅਦ ਕੈਂਪ ਵਿਚ ਪਰਤੇਗੀ। ਇਸ ਕੈਂਪ ਤੋਂ ਬਾਅਦ ਭਾਰਤੀ ਟੀਮ ਐੱਫ. ਆਈ. ਐੱਚ. ਪ੍ਰੋ ਲੀਗ ਦੇ ਆਪਣੇ ਅਗਲੇ ਦੋ ਗੇੜ ਲਈ ਬੈਲਜੀਅਮ ਤੇ ਲੰਡਨ ਦੀ ਯਾਤਰਾ ਕਰੇਗੀ, ਜਿਸ ਵਿਚ ਉਸਦਾ ਸਾਹਮਣਾ ਅਰਜਨਟੀਨਾ, ਬੈਲਜੀਅਮ, ਜਰਮਨੀ ਤੇ ਬ੍ਰਿਟੇਨ ਨਾਲ ਹੋਵੇਗਾ।
ਰਾਸ਼ਟਰੀ ਕੋਚਿੰਗ ਕੈਂਪ ਲਈ ਕੋਰ ਗਰੁੱਪ ਵਿਚ ਗੋਲਕੀਪਰ ਕ੍ਰਿਸ਼ਣ ਬਾਹਦੁਰ ਪਾਠਕ, ਪੀ. ਆਰ. ਸ਼੍ਰੀਜੇਸ਼, ਸੂਰਜ ਕਰਕੇਰਾ ਤੇ ਡਿਫੈਂਡਰ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਜੁਗਰਾਜ ਸਿੰਘ, ਸੰਜੇ, ਸੁਮਿਤ ਤੇ ਅਮੀਰ ਅਲੀ ਸ਼ਾਮਲ ਹਨ। ਮਿਡਫੀਲਡਰਾਂ ’ਚ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਰਬੀਚੰਦਰ ਸਿੰਘ ਮੋਈਰੰਗਥੇਮ, ਸ਼ਮਸ਼ੇਰ ਸਿੰਘ, ਨੀਲਕੰਠ ਸ਼ਰਮਾ, ਰਾਜਕੁਮਾਰ ਪਾਲ, ਵਿਸ਼ਣੂਕਾਂਤ ਸਿੰਘ ਮੌਜੂਦ ਹਨ। ਫਾਰਵਰਡਾਂ ਦੀ ਸੂਚੀ ਵਿਚ ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ,ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ, ਮੁਹੰਮਦ ਰਾਹਿਲ ਮੌਸੀਨ, ਬੌਬੀ ਸਿੰਘ ਧਾਮੀ ਤੇ ਅਰਜੀਤ ਸਿੰਘ ਹੁੰਦਲ ਸ਼ਾਮਲ ਹਨ।
ਸਰਵੇਸ਼ ਕੁਸ਼ਾਰੇ ਨੇ ਦੂਜੀ ਵਾਰ ਜਿੱਤਿਆ ਹਾਈ ਜੰਪ ਦਾ ਖਿਤਾਬ
NEXT STORY