ਨਿਊਯਾਰਕ (ਰਾਜ ਗੋਗਨਾ)— ਪੰਜਾਬ ਭਵਨ ਸਰੀ ਕੈਨੇਡਾ ਜਿੱਥੇ ਨਵੀਂਆਂ ਕਲਮਾਂ ਨੂੰ ਉਤਸ਼ਾਹਿਤ ਕਰਦਾ ਰਹਿੰਦਾ ਹੈ, ਉੱਥੇ ਹੀ ਪ੍ਰੌੜ ਸਾਹਿਤਕਾਰਾਂ ਦਾ ਸਨਮਾਨ ਕਰਦੇ ਰਹਿਣਾ ਵੀ ਆਪਣਾ ਫਰਜ਼ ਸਮਝਦਾ ਹੈ।ਜੋਗਿੰਦਰ ਸ਼ਮਸ਼ੇਰ ਪੰਜਾਬੀ ਸਾਹਿਤ ਵਿਚ ਇਕ ਜਾਣਿਆ-ਪਹਿਚਾਣਿਆ ਨਾਮ ਹੈ । ਲੱਗਭਗ ਦਰਜਨ ਕਿਤਾਬਾਂ ਦਾ ਇਹ ਲੇਖਕ ਪਿਛਲੇ ਦਿਨੀਂ 90 ਵਰਿਆਂ ਦੇ ਹੋਏ ਹਨ । ਇਸ ਮੌਕੇ ਇਕ ਸਮਾਗਮ ਸਾਹਿਤ ਸਭਾ ਸਰੀ ਦੇ ਵਿਸ਼ੇਸ਼ ਉੱਦਮ ਨਾਲ ਪੰਜਾਬ ਭਵਨ ਵਿਚ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਸਾਹਿਤਕ ਮਿੱਤਰ ਪਿਆਰਿਆਂ ਵੱਲੋਂ 17 ਮਾਰਚ ਨੂੰ ਉਲੀਕਿਆ ਗਿਆ।
ਪ੍ਰਧਾਨਗੀ ਮੰਡਲ ਵਿਚ ਸ੍ਰੀ ਸੁੱਖੀ ਬਾਠ, ਡਾ. ਨਿਰੰਜਣ ਸਿੰਘ ਢੱਲਾ, ਮਿਸਿਜ਼ ਢੱਲਾ, ਸ੍ਰੀ ਸਤਵੰਤ ਦੀਪਕ, ਸ੍ਰੀ ਕ੍ਰਿਸ਼ਨ ਭਨੋਟ ਅਤੇ ਸ੍ਰੀ ਇੰਦਰਜੀਤ ਧਾਮੀ ਸ਼ਾਮਿਲ ਹੋਏ। ਵਿਦਵਾਨ ਬੁਲਾਰਿਆਂ ਨੇ ਲੇਖਕ ਦੇ ਜੀਵਨ ਅਤੇ ਲੇਖਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ । ਕਵਿਤਾਵਾਂ ਦੇ ਦੌਰ ਵਿਚ ਹਾਜ਼ਰ ਕਵੀਆਂ ਨੇ ਖ਼ੂਬ ਰੰਗ ਬੰਨ੍ਹਿਆ।ਪੰਜਾਬ ਭਵਨ ਸਰੀ ਦੇ ਬਾਨੀ ਸ੍ਰੀ ਸੁੱਖੀ ਬਾਠ ਅਤੇ ਕਵਿੰਦਰ ਚਾਂਦ ਨੇ ਸ੍ਰੀ ਜੋਗਿੰਦਰ ਸ਼ਮਸ਼ੇਰ ਦਾ ਵਿਸ਼ੇਸ਼ ਸਨਮਾਨ ਕੀਤਾ।
ਪੁਤਿਨ ਨੂੰ ਮਿਲੀਆਂ 73.9 ਫੀਸਦੀ ਵੋਟਾਂ : ਐਗਜ਼ਿਟ ਪੋਲ
NEXT STORY