ਰੋਮ, (ਕੈਂਥ)- ਇੰਗਲੈਡ ਵਿਚ ਵਾਇਰਸ ਦੇ ਨਵੇਂ ਸਟ੍ਰੇਨ ਦੇ ਫੈਲਣ ਕਾਰਨ ਇਟਲੀ ਨੇ ਸਾਰੀਆਂ ਉਡਾਣਾਂ 'ਤੇ ਪਬੰਧੀ ਲਗਾ ਦਿੱਤੀ ਸੀ ਪਰ ਹੁਣ ਫਿਰ ਯੂ. ਕੇ. ਤੋਂ ਇਟਲੀ ਲਈ ਹਵਾਈ ਯਾਤਰਾ ਤੁਰੰਤ ਮੁੜ ਚਾਲੂ ਹੋ ਗਈ ਹੈ ।ਇਟਲੀ ਵਿਚ ਦਾਖ਼ਲ ਹੋਣ ਦੀ ਇਜ਼ਾਜ਼ਤ ਸਿਰਫ ਜ਼ਰੂਰੀ ਕਾਰਨਾਂ ਕਰਕੇ ਦਿੱਤੀ ਗਈ ਹੈ, ਜਿਸ ਲਈ ਇੱਥੇ ਸਖ਼ਤ ਟੈਸਟਿੰਗ ਅਤੇ ਅਲੱਗ-ਅਲੱਗ ਨਿਯਮਾਂ ਵਿਚੋਂ ਲੰਘਣਾ ਪਵੇਗਾ।
ਇਟਲੀ ਨੇ ਬ੍ਰਿਟੇਨ ਵਿਚ ਕੋਵਿਡ-19 ਵਿਸ਼ਾਣੂ ਦੇ ਇਕ ਨਵੇਂ ਰੂਪ ਵਿਚ ਮਿਲਣ ਦੇ ਬਾਅਦ ਐਤਵਾਰ ਦੁਪਹਿਰ ਤੋਂ ਉਡਾਣਾਂ ਰੋਕੀਆਂ ਸਨ। ਇਸ ਵਾਇਰਸ ਦੇ ਬਹੁਤ ਜ਼ਿਆਦਾ ਛੂਤਕਾਰੀ ਹੋਣ ਕਰਕੇ ਦੇਸ਼ ਵਿਚ ਇਹ ਵਾਇਰਸ ਕਾਬੂ ਤੋਂ ਬਾਹਰ ਦੇਖਦੇ ਹੋਏ ਉਡਾਣਾਂ ਰੋਕਣ ਨਾਲ ਇਟਲੀ ਨੇ ਯੂ. ਕੇ. ਤੋਂ ਆਉਣ ਵਾਲੇ ਸਾਰੇ ਲੋਕਾਂ ਉੱਤੇ ਪਾਬੰਦੀ ਲਗਾ ਦਿੱਤੀ ਪਰ ਯੂਰਪੀਅਨ ਕਮਿਸ਼ਨ ਵਲੋਂ ਮੰਗਲਵਾਰ ਨੂੰ ਸਿਫਾਰਸ਼ ਕੀਤੇ ਜਾਣ ਤੋਂ ਬਾਅਦ ਯਾਤਰਾ 'ਤੇ ਲਗਾਈ ਪਾਬੰਦੀ ਨੂੰ ਢਿੱਲਾ ਕੀਤਾ ਗਿਆ ਹੈ ਅਤੇ ਹੁਣ ਘੋਸ਼ਣਾ ਕੀਤੀ ਹੈ ਕਿ ਇਟਲੀ ਆਉਣ ਵਾਲਿਆਂ ਨੂੰ ਆਗਿਆ ਦਿੱਤੀ ਜਾਵੇਗੀ ਜੋ ਕਿ ਸਿਰਫ ਇਟਾਲੀਅਨ ਹਨ।
ਇਹ ਵੀ ਪੜ੍ਹੋ- ਇਟਲੀ 'ਚ ਦਰਦਨਾਕ ਹਾਦਸਾ, ਅੱਗ ਨਾਲ ਝੁਲਸਣ ਕਾਰਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ
ਇਟਲੀ ਸਰਕਾਰ ਨੇ ਕਿਹਾ ਕਿ ਯੂ. ਕੇ. ਤੋਂ ਵਾਪਸ ਆਉਣ ਵਾਲੇ ਯਾਤਰੀਆਂ ਨੂੰ ਦੋ ਕੋਰੋਨਾ ਵਾਇਰਸ ਟੈਸਟ ਦੇਣ ਦੀ ਜ਼ਰੂਰਤ ਹੋਵੇਗੀ - ਇਕ ਫਲਾਈਟ ਤੋਂ ਪਹਿਲਾਂ ਅਤੇ ਦੂਜਾ 14 ਦਿਨਾਂ ਲਈ ਇਕਾਂਤਵਾਸ ਵਿਚੋਂ ਲੰਘਣ ਤੋਂ ਬਾਅਦ ਹੋਵੇਗਾ । ਇਟਲੀ ਸਰਕਾਰ ਵਲੋਂ ਵਿਸੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਤਹਿਤ ਅੱਜ ਪਹਿਲੀ ਫਲਾਇਟ ਇੰਗਲੈਡ ਤੋਂ 160 ਇਟਾਲੀਅਨ ਨਾਗਰਿਕਾਂ ਨੂੰ ਲੈ ਕੇ ਫਿਊਮੀਚੀਨੋ ਹਵਾਈ ਅੱਡੇ 'ਤੇ ਪਹੁੰਚੀ।
ਕੋਰੋਨਾ ਦੇ ਇਸ ਨਵੇਂ ਸਟ੍ਰੇਨ ਤੋਂ ਬਚਾਅ ਲਈ ਕਿਹੜੇ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ? ਕੁਮੈਂਟ ਬਾਕਸ ਵਿਚ ਦਿਓ ਰਾਇ
ਇਟਲੀ 'ਚ ਦਰਦਨਾਕ ਹਾਦਸਾ, ਅੱਗ ਨਾਲ ਝੁਲਸਣ ਕਾਰਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ
NEXT STORY