ਲੰਡਨ (ਭਾਸ਼ਾ)- ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਵਿਚ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹੋਏ ਇਕ ਬਜ਼ੁਰਗ ਸਿੱਖ ਔਰਤ ਨੂੰ ਟੱਕਰ ਮਾਰ ਕੇ ਉਸ ਦੀ ਜਾਨ ਲੈਣ ਵਾਲੇ ਭਾਰਤੀ ਮੂਲ ਦੇ ਡਰਾਈਵਰ ਨੂੰ 6 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਵੁਲਵਰਹੈਂਪਟਨ ਕਰਾਊਨ ਕੋਰਟ ਨੇ ਅਰਜੁਨ ਦੋਸਾਂਝ (26) 'ਤੇ 8 ਸਾਲ ਤੱਕ ਗੱਡੀ ਚਲਾਉਣ 'ਤੇ ਪਾਬੰਦੀ ਵੀ ਲਗਾ ਦਿੱਤੀ ਗਈ ਹੈ। ਨਵੰਬਰ 2022 ਵਿਚ ਵਾਪਰੇ ਇਸ ਹਾਦਸੇ ਵਿਚ ਸੁਰਿੰਦਰ ਕੌਰ (81) ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਆਬੂ ਧਾਬੀ 'ਚ ਪਹਿਲੇ ਹਿੰਦੂ ਮੰਦਰ ਦਾ PM ਮੋਦੀ ਕਰਨਗੇ ਉਦਘਾਟਨ, UAE ਰਾਜਦੂਤ ਬੋਲੇ- ਹੋਵੇਗਾ ਯਾਦਗਾਰੀ ਦਿਨ
ਸੁਰਿੰਦਰ ਕੌਰ ਸਥਾਨਕ ਗੁਰਦੁਆਰੇ ਤੋਂ ਵਾਪਸ ਆਪਣੇ ਘਰ ਜਾ ਰਹੀ ਸੀ, ਜਦੋਂ ਉਨ੍ਹਾਂ ਨੂੰ ਅਰਜੁਨ ਦੋਸਾਂਝ ਨੇ ਟੱਕਰ ਮਾਰ ਦਿੱਤੀ। ਅਦਾਲਤ ਨੂੰ ਦੱਸਿਆ ਗਿਆ ਕਿ ਦੋਸਾਂਝ ਨੇ ਸਹਿ-ਦੋਸ਼ੀ ਜੇਸੇਕ ਵਿਅਟਰੋਵਸਕੀ (51) ਨਾਲ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੀ ਰੇਸ ਲਗਾਈ ਸੀ। ਦੋਵਾਂ ਵਾਹਨਾਂ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਅਤੇ ਨਿਰਧਾਰਤ ਸਮੇਂ ਤੋਂ ਜ਼ਿਆਦਾ ਸੀ। ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਵਿਆਟਰੋਵਸਕੀ ਨੇ ਜਦੋਂ ਕੌਰ ਨੂੰ ਸੜਕ ਪਾਰ ਕਰਦੇ ਹੋਏ ਦੇਖਿਆ ਤਾਂ ਉਸ ਨੇ ਜ਼ੋਰ ਨਾਲ ਬ੍ਰੇਕ ਲਗਾਈ ਪਰ ਦੋਸਾਂਝ ਆਪਣੀ ਗੱਡੀ 'ਤੇ ਕੰਟਰੋਲ ਨਹੀਂ ਰੱਖ ਸਕਿਆ ਅਤੇ ਉਸ ਨੇ ਕੌਰ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਲੰਡਨ 'ਚ ਬੋਲੇ ਰਾਜਨਾਥ ਸਿੰਘ- 'ਭਾਰਤ ਹੁਣ ਇਕ ਰਣਨੀਤਕ ਸ਼ਕਤੀ ਹੈ... ਕੋਈ ਸਾਨੂੰ ਅੱਖਾਂ ਦਿਖਾ ਕੇ ਬੱਚ ਨਹੀਂ ਸਕਦਾ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਟੋਰਾਂਟੋ ਦੇ ਮਕਾਨ ਮਾਲਕਾਂ ਲਈ ਵੱਡੀ ਖ਼ਬਰ, ਵੱਧ ਸਕਦੈ ਪ੍ਰਾਪਰਟੀ ਟੈਕਸ
NEXT STORY