ਟੋਰਾਂਟੋ - ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਟੋਰਾਂਟੋ ਵਿਚ ਮਕਾਨ ਮਾਲਕਾਂ ਨੂੰ ਜਲਦੀ ਹੀ ਦੋਹਰੇ ਅੰਕਾਂ ਵਿੱਚ ਜਾਇਦਾਦ ਟੈਕਸ ਦੇ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਟੋਰਾਂਟੋ ਲਗਭਗ 1.8 ਬਿਲੀਅਨ ਡਾਲਰ ਓਪਰੇਟਿੰਗ ਬਜਟ ਦੀ ਘਾਟ ਨਾਲ ਜੂਝ ਰਿਹਾ ਹੈ। ਬੁੱਧਵਾਰ ਨੂੰ ਸ਼ਹਿਰ ਦੇ ਸਟਾਫ ਨੇ ਮੇਅਰ ਓਲੀਵੀਆ ਚੋਅ ਦੇ ਕਾਰਜਕਾਲ ਦਾ ਪਹਿਲਾ ਪ੍ਰਸਤਾਵਿਤ ਬਜਟ ਜਾਰੀ ਕੀਤਾ, ਜਿਸ ਵਿਚ 10.5 ਫ਼ੀਸਦੀ ਪ੍ਰਾਪਰਟੀ ਟੈਕਸ ਵਾਧਾ ਸ਼ਾਮਲ ਹੈ, ਜੋ ਕਿ ਸ਼ਹਿਰ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਦੇਖੇ ਗਏ ਸਭ ਤੋਂ ਵੱਡੇ ਟੈਕਸ ਵਾਧੇ ਵਿੱਚੋਂ ਇੱਕ ਹੈ। 2024 ਦੇ ਪ੍ਰਸਤਾਵਿਤ ਬਜਟ ਵਿੱਚ ਪ੍ਰਾਪਰਟੀ ਟੈਕਸ ਵਿੱਚ 9 ਫ਼ੀਸਦੀ ਦੇ ਵਾਧੇ ਦੇ ਨਾਲ-ਨਾਲ ਹੀ ਸਿਟੀ ਬਿਲਡਿੰਗ ਫੰਡ ਵਿੱਚ 1.5 ਫ਼ੀਸਦੀ ਦਾ ਵਾਧਾ ਸ਼ਾਮਲ ਹੈ। ਬਜਟ ਚੀਫ ਸ਼ੈਲੀ ਕੈਰੋਲ ਦੇ ਅਨੁਸਾਰ ਇਸਦਾ ਮਤਲਬ ਟੋਰਾਂਟੋ ਵਿੱਚ ਔਸਤ ਪਰਿਵਾਰ ਲਈ ਪ੍ਰਤੀ ਸਾਲ ਲਗਭਗ 360 ਡਾਲਰ ਦਾ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਉਡਾਣ ਭਰਨ ਤੋਂ ਪਹਿਲਾਂ ਯਾਤਰੀ ਨੇ ਜਹਾਜ਼ ਤੋਂ ਮਾਰੀ ਛਾਲ, ਮਚੀ ਭਾਜੜ
ਮੇਅਰ ਓਲੀਵੀਆ ਚੋਅ ਨੇ ਇਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸਾਡੀਆਂ ਸੜਕਾਂ ਟੁੱਟ ਰਹੀਆਂ ਹਨ ਅਤੇ ਸਾਡੇ ਜਨਤਕ ਆਵਾਜਾਈ ਨੂੰ ਗੰਭੀਰ ਸੁਧਾਰਾਂ ਦੀ ਲੋੜ ਹੈ। ਹਜ਼ਾਰਾਂ ਲੋਕ ਸ਼ੈਲਟਰਾਂ, ਪਾਰਕਾਂ ਅਤੇ ਸੜਕਾਂ 'ਤੇ ਸੌਂ ਰਹੇ ਹਨ। ਸ਼ਹਿਰ ਬੁਨਿਆਦੀ ਚੀਜ਼ਾਂ ਪ੍ਰਦਾਨ ਕਰਨ ਵਿੱਚ ਅਸਫਲ ਹੋ ਰਿਹਾ ਹੈ...ਸਾਨੂੰ ਸ਼ਹਿਰ ਨੂੰ ਮੁੜ ਲੀਹ 'ਤੇ ਲਿਆਉਣਾ ਪਵੇਗਾ ਅਤੇ ਸਾਨੂੰ ਟੁੱਟੀਆਂ ਚੀਜ਼ਾਂ ਅਤੇ ਵਿੱਤੀ ਗੜਬੜੀਆਂ ਨੂੰ ਠੀਕ ਕਰਨਾ ਪਵੇਗਾ। ਬਜਟ ਮੁਖੀ ਸ਼ੈਲੀ ਕੈਰੋਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਰੂਡੋ ਸਰਕਾਰ ਨੇ 26 ਜਨਵਰੀ ਤੱਕ ਸ਼ਹਿਰ ਨੂੰ ਰਿਹਾਇਸ਼, ਬੇਘਰਾਂ ਅਤੇ ਸ਼ਰਨਾਰਥੀਆਂ ਦੀ ਮਦਦ ਲਈ ਵਾਧੂ 250 ਮਿਲੀਅਨ ਡਾਲਰ ਨਹੀਂ ਦਿੱਤੇ ਤਾਂ ਇਹ ਵਾਧਾ 16.5 ਫ਼ੀਸਦੀ ਤੱਕ ਵਧ ਸਕਦਾ ਹੈ। ਇਹ ਇਕ ਚੁਣੌਤੀਪੂਰਨ ਵਿੱਤੀ ਸਾਲ ਹੋਣ ਵਾਲਾ ਹੈ।
ਇਹ ਵੀ ਪੜ੍ਹੋ: ਆਬੂ ਧਾਬੀ 'ਚ ਪਹਿਲੇ ਹਿੰਦੂ ਮੰਦਰ ਦਾ PM ਮੋਦੀ ਕਰਨਗੇ ਉਦਘਾਟਨ, UAE ਰਾਜਦੂਤ ਬੋਲੇ- ਹੋਵੇਗਾ ਯਾਦਗਾਰੀ ਦਿਨ
ਹਾਲਾਂਕਿ, ਚਾਉ ਨੇ ਵਾਅਦਾ ਕੀਤਾ ਕਿ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਅਜੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਟੈਲੀਫੋਨ ਟਾਊਨ ਹਾਲ ਅਤੇ ਹੋਰ ਸਲਾਹ-ਮਸ਼ਵਰੇ ਅੰਤਿਮ ਬਜਟ ਨੂੰ ਪ੍ਰਭਾਵਤ ਕਰਨਗੇ। ਚਾਉ ਨੇ ਕਿਹਾ, "ਇਹ ਸਟਾਫ ਬਜਟ ਹੈ। ਤੁਸੀਂ 1 ਫਰਵਰੀ ਨੂੰ ਮੇਰਾ ਬਜਟ ਦੇਖੋਗੇ, ਮੈਨੂੰ ਲੱਗਦਾ ਹੈ ਕਿ ਟੋਰਾਂਟੋ ਦੇ ਲੋਕਾਂ ਨੂੰ ਸੁਣਨਾ ਮਹੱਤਵਪੂਰਨ ਹੈ ਅਤੇ ਮੈਂ ਉਹਨਾਂ ਦੇ ਭਾਗ ਲੈਣ ਦੀ ਉਮੀਦ ਕਰਦੀ ਹਾਂ।" ਫੋਰਡ ਸਰਕਾਰ ਵੱਲੋਂ ਟੋਰਾਂਟੋ ਨੂੰ ਸੌਂਪੀਆਂ ਗਈਆਂ ਮਜ਼ਬੂਤ ਮੇਅਰ ਸ਼ਕਤੀਆਂ ਚੋਅ ਨੂੰ ਟੋਰਾਂਟੋ ਦੇ ਬਜਟ ਦੀ ਯੋਜਨਾ ਬਣਾਉਣ ਅਤੇ ਲਿਖਣ ਦੇ ਯੋਗ ਬਣਾਉਂਦੀਆਂ ਹਨ। ਨਵੇਂ ਨਿਯਮਾਂ ਵਿਚ ਕਿਹਾ ਗਿਆ ਹੈ ਕਿ ਕੌਂਸਲ ਦੇ ਮੁਖੀ ਕੋਲ ਆਪਣਾ ਬਜਟ ਪ੍ਰਸਤਾਵਿਤ ਕਰਨ ਲਈ 1 ਫਰਵਰੀ ਤੱਕ ਦਾ ਸਮਾਂ ਹੈ, ਜਿਸ ਨੂੰ ਬਾਅਦ ਵਿਚ ਕੌਂਸਲ ਨਾਲ ਸਾਂਝਾ ਕੀਤਾ ਜਾਵੇਗਾ। ਕਾਨੂੰਨ ਕੌਂਸਲ ਨੂੰ ਤਬਦੀਲੀਆਂ ਦਾ ਸੁਝਾਅ ਦੇਣ ਦੀ ਇਜਾਜ਼ਤ ਦਿੰਦਾ ਹੈ, ਜਿਸ ਨੂੰ ਮੇਅਰ ਵੀਟੋ ਕਰ ਸਕਦਾ ਹੈ।
ਇਹ ਵੀ ਪੜ੍ਹੋ: ਲੰਡਨ 'ਚ ਬੋਲੇ ਰਾਜਨਾਥ ਸਿੰਘ- 'ਭਾਰਤ ਹੁਣ ਇਕ ਰਣਨੀਤਕ ਸ਼ਕਤੀ ਹੈ... ਕੋਈ ਸਾਨੂੰ ਅੱਖਾਂ ਦਿਖਾ ਕੇ ਬੱਚ ਨਹੀਂ ਸਕਦਾ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਕੈਨੇਡਾ 'ਚ 233 ਕਿਲੋਗ੍ਰਾਮ ਕੋਕੀਨ ਲਿਜਾਣ ਦੇ ਦੋਸ਼ 'ਚ ਭਾਰਤੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ
NEXT STORY