ਕੋਲੰਬੋ (ਬਿਊਰੋ)— ਸ਼੍ਰੀਲੰਕਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਨੈੱਟਵਰਕ ਅਤੇ ਮੈਸੇਜਿੰਗ ਐਪ ਜਿਸ ਵਿਚ ਵਟਸਐਪ ਵੀ ਸ਼ਾਮਲ ਹੈ 'ਤੇ ਅਸਥਾਈ ਰੂਪ ਨਾਲ ਪਾਬੰਦੀ ਲਗਾ ਦਿੱਤੀ ਹੈ। ਈਸਟਰ ਬੰਬ ਧਮਾਕਿਆਂ ਦੇ ਬਾਅਦ ਇੱਥੇ ਮਸਜਿਦਾਂ ਅਤੇ ਮੁਸਲਮਾਨਾਂ ਵੱਲੋਂ ਚਲਾਈਆਂ ਜਾ ਰਹੀਆਂ ਦੁਕਾਨਾਂ ਆਦਿ 'ਤੇ ਹਮਲੇ ਹੋਏ। ਦੇਸ਼ ਵਿਚ ਹੋਰ ਫਿਰਕੂ ਹਿੰਸਾ ਨਾ ਫੈਲੇ ਇਸ ਗੱਲ ਦਾ ਧਿਆਨ ਰੱਖਦਿਆਂ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਈ ਗਈ ਹੈ।
ਇਕ ਸਮਾਚਾਰ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਫੇਸਬੁੱਕ 'ਤੇ ਸ਼ੁਰੂ ਹੋਏ ਝਗੜੇ ਕਾਰਨ ਐਤਵਾਰ ਨੂੰ ਇਕ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ, ਦਰਜਨਾਂ ਲੋਕਾਂ ਨੇ ਮਸਜਿਦਾਂ ਅਤੇ ਮੁਸਲਮਾਨਾਂ ਵੱਲੋਂ ਚਲਾਏ ਜਾ ਰਹੇ ਸਟੋਰਾਂ 'ਤੇ ਪੱਥਰਬਾਜ਼ੀ ਕੀਤੀ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਵਿਵਾਦ ਦਾ ਕਾਰਨ ਬਣੀ ਫੇਸਬੁੱਕ ਪੋਸਟ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ 38 ਸਾਲਾ ਅਬਦੁੱਲ ਹਮੀਦ, ਮੁਹੰਮਦ ਹਸਮਰ ਤੇ ਤੌਰ 'ਤੇ ਹੋਈ ਹੈ। ਇਸ ਪੋਸਟ ਵਿਚ ਦੋਸ਼ੀ ਵਿਅਕਤੀ ਨੇ ਲਿਖਿਆ ਸੀ,''ਇਕ ਦਿਨ ਤੁਸੀਂ ਰੋਵੋਗੇ।'' ਲੋਕਾਂ ਦਾ ਕਹਿਣਾ ਹੈ ਕਿ ਇਸੇ ਪੋਸਟ ਕਾਰਨ ਹਿੰਸਾ ਭੜਕੀ।
ਜਰਮਨੀ ਨੇ ਟੈਸਟ ਕੀਤੀ ਆਪਣੀ ਪਹਿਲੀ ਇਲੈਕਟ੍ਰਿਕ ਹਾਈਵੇ
NEXT STORY