ਕੋਲੰਬੋ (ਏਜੰਸੀ)- ਸ਼੍ਰੀਲੰਕਾ ਨੇ ਵਾਹਨਾਂ ਦੇ ਆਯਾਤ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਦੁਆਰਾ ਜਾਰੀ ਇੱਕ ਨਵੇਂ ਵਿਸ਼ੇਸ਼ ਗਜ਼ਟ ਨੋਟੀਫਿਕੇਸ਼ਨ ਰਾਹੀਂ ਦਿੱਤੀ ਗਈ। ਇਹ ਹੁਕਮ 1 ਫਰਵਰੀ ਤੋਂ ਲਾਗੂ ਹੋ ਗਿਆ ਹੈ। ਇਸ ਦੇ ਨਾਲ, ਕੋਵਿਡ-19 ਮਹਾਮਾਰੀ ਦੌਰਾਨ 2020 ਦੇ ਸ਼ੁਰੂ ਵਿੱਚ ਲਗਾਈ ਗਈ ਵਾਹਨ ਆਯਾਤ 'ਤੇ ਪਾਬੰਦੀ ਪੂਰੀ ਤਰ੍ਹਾਂ ਖਤਮ ਹੋ ਗਈ ਹੈ।
ਇਹ ਪਾਬੰਦੀ ਉਦੋਂ ਵੀ ਜਾਰੀ ਸੀ, ਜਦੋਂ ਸ਼੍ਰੀਲੰਕਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਹਾਲਾਂਕਿ, ਪਾਬੰਦੀ ਹਟਣ ਤੋਂ ਬਾਅਦ ਆਯਾਤ ਡਿਊਟੀ ਵਧ ਸਕਦੀ ਹੈ। ਦਿਸਾਨਾਯਕੇ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਵਾਹਨਾਂ ਆਯਾਤ ਲਈ 1.2 ਅਰਬ ਅਮਰੀਕੀ ਡਾਲਰ "ਰਾਖਵੇਂ" ਰੱਖੇ ਜਾਣਗੇ। ਸ਼੍ਰੀਲੰਕਾ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀਆਂ ਸ਼ਰਤਾਂ ਅਨੁਸਾਰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਣਾਈ ਰੱਖਣਾ ਪਵੇਗਾ ਅਤੇ ਉਸ ਨੂੰ ਵਧਾਉਣਾ ਪਵੇਗਾ ਤਾਂ ਕਿ ਅਰਥ ਵਿਵਸਥਾ ਵਿਚ 2022 ਵਰਗੀ ਗਿਰਾਵਟ ਤੋਂ ਬਚਿਆ ਜਾ ਸਕੇ।
Canada 'ਚ ਭਾਰਤੀ ਵਿਅਕਤੀ ਦਾ ਜੁਗਾੜ ਬਣਿਆ ਚਰਚਾ ਦਾ ਵਿਸ਼ਾ, ਵੀਡੀਓ ਵਾਇਰਲ
NEXT STORY