ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਪੈਟਰੋਲ ਪੰਪਾਂ 'ਤੇ ਤੇਲ ਦੀ ਕਮੀ ਕਾਰਨ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀ ਰਹੀਆਂ ਹਨ ਅਤੇ ਮੰਗਲਵਾਰ ਨੂੰ ਪੈਟਰੋਲ ਪੰਪਾਂ 'ਤੇ ਤੇਲ ਦੀ ਵੰਡ ਦੇ ਪ੍ਰਬੰਧਨ ਅਤੇ ਨਿਗਰਾਨੀ ਲਈ ਫ਼ੌਜ ਨੂੰ ਤਾਇਨਾਤ ਕਰਨਾ ਪਿਆ। ਵਿਦੇਸ਼ੀ ਮੁਦਰਾ ਦੀ ਕਮੀ ਕਾਰਨ ਦੇਸ਼ ਵਿਚ ਇਕ ਵੱਡਾ ਆਰਥਿਕ ਅਤੇ ਊਰਜਾ ਸੰਕਟ ਪੈਦਾ ਹੋ ਗਿਆ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਚ ਅਚਾਨਕ ਵਾਧਾ ਅਤੇ ਤੇਲ ਦੀ ਕਮੀ ਕਾਰਨ ਹਜ਼ਾਰਾਂ ਲੋਕ ਪੈਟਰੋਲ ਪੰਪਾਂ 'ਤੇ ਘੰਟਿਆਂਬੱਧੀ ਖੜ੍ਹੇ ਰਹਿਣ ਲਈ ਮਜਬੂਰ ਹਨ। ਲੋਕਾਂ ਨੂੰ ਰੋਜ਼ਾਨਾ ਕਈ-ਕਈ ਘੰਟੇ ਬਿਜਲੀ ਦੇ ਕੱਟਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਰੂਸ ਦੀ ਅਦਾਲਤ ਨੇ 'ਅੱਤਵਾਦ' ਦੇ ਦੋਸ਼ 'ਚ ਫੇਸਬੁੱਕ, ਇੰਸਟਾਗ੍ਰਾਮ 'ਤੇ ਲਗਾਈ ਪਾਬੰਦੀ
ਮੰਗਲਵਾਰ ਸਵੇਰੇ, ਨਿਹੱਥੇ ਫ਼ੌਜੀਆਂ ਨੂੰ ਸਰਕਾਰੀ ਕੰਪਨੀ ਸੈਲੋਨ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਸੰਚਾਲਿਤ ਪੰਪਾਂ 'ਤੇ ਲੋਕਾਂ ਨੂੰ ਕੰਟਰੋਲ ਕਰਦੇ ਦੇਖਿਆ ਗਿਆ। ਊਰਜਾ ਮੰਤਰੀ ਗਾਮਿਨੀ ਲੋਕੁਗੇ ਨੇ ਪੱਤਰਕਾਰਾਂ ਨੂੰ ਕਿਹਾ, "ਅਸੀਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੈਟਰੋਲ ਪੰਪਾਂ 'ਤੇ ਫ਼ੌਜੀ ਕਰਮਚਾਰੀਆਂ ਨੂੰ ਤਾਇਨਾਤ ਕਰਨ ਦਾ ਫ਼ੌਸਲਾ ਕੀਤਾ ਹੈ, ਕਿਉਂਕਿ ਲੋਕ ਕਾਰੋਬਾਰ ਕਰਨ ਲਈ ਕੈਨੀਆਂ ਵਿਚ ਤੇਲ ਲੈ ਕੇ ਜਾ ਰਹੇ ਹਨ।"
ਇਹ ਵੀ ਪੜ੍ਹੋ: ਰੂਸ 'ਤੇ ਭਾਰਤ ਦੇ ਰਵੱਈਏ ਤੋਂ ਨਿਰਾਸ਼ ਅਮਰੀਕਾ, ਬਾਈਡੇਨ ਬੋਲੇ- ਭੰਬਲਭੂਸੇ ਵਾਲੀ ਸਥਿਤੀ
ਉਨ੍ਹਾਂ ਿਕਹਾ, 'ਉਹ (ਫ਼ੌਜੀ) ਇਹ ਯਕੀਨੀ ਬਣਾਉਣਗੇ ਕਿ ਤੇਲ ਲੋਕਾਂ ਵਿਚ ਸਹੀ ਢੰਗ ਨਾਲ ਵੰਡਿਆ ਜਾਵੇ।' ਤੇਲ ਲਈ ਕਤਾਰਾਂ 'ਚ ਖੜ੍ਹੇ ਲੋਕਾਂ 'ਚੋਂ ਹੁਣ ਤੱਕ 4 ਮੌਤਾਂ ਹੋ ਚੁੱਕੀਆਂ ਹਨ। ਵਿਦੇਸ਼ੀ ਮੁਦਰਾ ਸੰਕਟ ਕਾਰਨ ਤੇਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਵਸਤਾਂ ਦੀ ਦਰਾਮਦ ਠੱਪ ਹੋ ਗਈ ਹੈ। ਪਿਛਲੇ ਹਫ਼ਤੇ ਸ੍ਰੀਲੰਕਾ ਸਰਕਾਰ ਵੱਲੋਂ ਭਾਰਤ ਤੋਂ ਕਰਜ਼ੇ ਦੀ ਮਦਦ ਮੰਗਣ ਤੋਂ ਬਾਅਦ ਭਾਰਤ ਨੇ ਆਰਥਿਕ ਸੰਕਟ ਨੂੰ ਦੂਰ ਕਰਨ ਲਈ 1 ਅਰਬ ਡਾਲਰ ਦਾ ਕਰਜ਼ਾ ਦਿੱਤਾ ਸੀ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਹਿੰਦੂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਨਾਕਾਮ ਰਹਿਣ 'ਤੇ ਮਾਰੀ ਗੋਲੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂ. ਕੇ. ਨੇ ਯੂਕ੍ਰੇਨ ਨੂੰ ਭੇਜੀਆਂ ਦਵਾਈਆਂ ਦੀਆਂ ਲੱਖਾਂ ਖੁਰਾਕਾਂ
NEXT STORY