ਕੋਲੰਬੋ- ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ’ਚ ਘੱਟੋ-ਘੱਟ 35 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪੂਰੀ ਰਾਤ ਚੱਲੇ ਆਪ੍ਰੇਸ਼ਨ ਤੋਂ ਬਾਅਦ ਸੋਮਵਾਰ ਸਵੇਰੇ ਉਨ੍ਹਾਂ ਦੀਆਂ 4 ਕਿਸ਼ਤੀਆਂ ਜ਼ਬਤ ਕਰ ਲਈਆਂ। ਸਮੁੰਦਰੀ ਫੌਜ ਦੇ ਬੁਲਾਰੇ ਕਮਾਂਡਰ ਬੁੱਧਿਕਾ ਸੰਪਤ ਨੇ ਕਿਹਾ ਕਿ ਉੱਤਰੀ ਜਾਫਨਾ ਜ਼ਿਲੇ ਦੇ ਕਾਂਕੇਸੰਥੁਰਾਈ ਖੇਤਰ ਦੇ ਆਲੇ-ਦੁਆਲੇ ਸ਼੍ਰੀਲੰਕਾ ਦੇ ਜਲ ਖੇਤਰ ’ਚ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ਅਤੇ ਜ਼ਬਤ ਕੀਤੇ ਗਏ ਉਨ੍ਹਾਂ ਦੇ ਉਪਕਰਣਾਂ ਨੂੰ ਅਗਲੀ ਕਾਰਵਾਈ ਲਈ ਮੱਛੀ ਪਾਲਣ ਨਿਰੀਖਣ ਕੇਂਦਰ ਨੂੰ ਸੌਂਪ ਦਿੱਤਾ ਜਾਵੇਗਾ।
ਅਮਰੀਕਾ ਦੇ ਇਸ਼ਾਰੇ ’ਤੇ ਨੱਚ ਰਿਹਾ ਪਾਕਿ ਫੌਜ ਮੁਖੀ
NEXT STORY