ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਸ਼ਨੀਵਾਰ ਦੀ ਸ਼ਾਮ ਨੂੰ ਹਿੰਸਕ ਵਾਰਦਾਤ ਵਾਪਰੀ। ਸਿਡਨੀ ਦੇ ਉੱਤਰ-ਪੱਛਮ 'ਚ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸੈਂਟ ਕਲੇਅਰ, ਡੱਚ ਪਲੇਸ 'ਚ ਸ਼ਨੀਵਾਰ ਦੀ ਸ਼ਾਮ ਨੂੰ 6.40 ਵਜੇ ਦੇ ਕਰੀਬ ਵਾਪਰੀ। 31 ਸਾਲਾ ਨਾਥਨ 'ਤੇ 34 ਸਾਲਾ ਵਿਅਕਤੀ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਵਿਅਕਤੀ ਇਕ-ਦੂਜੇ ਨੂੰ ਜਾਣਦੇ ਸੀ, ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਨਾਥਨ ਨੇ ਵਿਅਕਤੀ 'ਤੇ ਹਮਲਾ ਕਰ ਦਿੱਤਾ।
ਬਹਿਸ ਇੰਨੀ ਕੁ ਵਧ ਗਈ ਕਿ ਉਹ ਲੜਦੇ-ਲੜਦੇ ਸੜਕ 'ਤੇ ਆ ਗਏ। ਨਾਥਨ ਨੇ ਦੂਜੇ ਵਿਅਕਤੀ ਨੂੰ ਮੁੱਕਾ ਮਾਰ ਕੇ ਸੁੱਟ ਦਿੱਤਾ ਅਤੇ ਉਸ 'ਤੇ ਚਾਕੂ ਨਾਲ ਹਮਲਾ ਕੀਤਾ। ਜਦੋਂ ਪੁਲਸ ਘਟਨਾ ਵਾਲੀ ਥਾਂ 'ਤੇ ਪੁੱਜੀ ਤਾਂ ਨਾਥਨ ਉੱਥੋਂ ਫਰਾਰ ਹੋ ਚੁੱਕਾ ਸੀ। ਘਟਨਾ ਵਾਲੀ ਥਾਂ 'ਤੇ ਐਮਰਜੈਂਸੀ ਅਧਿਕਾਰੀ ਪੁੱਜੇ ਅਤੇ ਉਨ੍ਹਾਂ ਦੇਖਿਆ ਕਿ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਨਾਥਨ ਨੂੰ ਰਾਤ ਤਕਰੀਬਨ 8.30 ਵਜੇ ਨੇੜੇ ਦੀ ਇਕ ਇਮਾਰਤ ਬੀਲਿਨੀ ਪਲੇਸ ਤੋਂ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਸ 'ਤੇ ਹੱਤਿਆ ਦੇ ਦੋਸ਼ ਲਾਏ ਹਨ। ਪੁਲਸ ਨੇ ਉਸ ਨੂੰ ਸਥਾਨਕ ਕੋਰਟ 'ਚ ਪੇਸ਼ ਕੀਤਾ ਅਤੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। 12 ਅਕਤੂਬਰ ਨੂੰ ਮੁੜ ਕੋਰਟ 'ਚ ਪੇਸ਼ ਕੀਤਾ ਜਾਵੇਗਾ।
ਗਰਮੀ ਨੇ ਕੱਢੇ ਕੈਨੇਡਾ ਵਾਸੀਆਂ ਦੇ ਵੱਟ, ਕੈਲਗਰੀ 'ਚ ਟੁੱਟਾ ਰਿਕਾਰਡ (ਤਸਵੀਰਾਂ)
NEXT STORY