ਇੰਟਰਨੈਸ਼ਨਲ ਡੈਸਕ- ਸਟੇਟ ਬੈਂਕ ਆਫ ਪਾਕਿਸਤਾਨ ਦੇ ਫਾਈਨਾਂਸ ਨਿਰਦੇਸ਼ਕ ਕ਼ਾਦਿਰ ਬਖ਼ਸ਼ ਨੇ ਖੁਲਾਸਾ ਕੀਤਾ ਕਿ ਦੇਸ਼ ਅੰਦਰ ਨਕਲੀ ਨੋਟ ਵੱਡੀ ਗਿਣਤੀ 'ਚ ਘੁੰਮ ਰਹੇ ਹਨ ਤੇ ਉਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਗਿਣਤੀ 1000 ਦੇ ਨੋਟਾਂ ਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 2 ਸਾਲਾਂ ਦੌਰਾਨ ਦੇਸ਼ 'ਚ ਕਰੀਬ 20 ਹਜ਼ਾਰ ਨਕਲੀ ਨੋਟ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਵੱਲੋਂ ਵੀ ਕਰੀਬ 35,000 ਨਕਲੀ ਨੋਟ ਫੜੇ ਗਏ ਹਨ, ਜਿਨ੍ਹਾਂ 'ਚੋਂ ਵੱਡਾ ਹਿੱਸਾ 1000 ਦੇ ਨੋਟਾਂ ਦਾ ਹੀ ਰਿਹਾ।
ਇਹ ਵੀ ਪੜ੍ਹੋ- ਭਾਰਤੀ ਟੀਮ ਨੇ ਰਚਿਆ ਇਤਿਹਾਸ, ਟੈਸਟ ਕ੍ਰਿਕਟ 'ਚ ਇਹ ਸਭ ਤੋਂ ਵੱਡਾ ਰਿਕਾਰਡ ਕੀਤਾ ਆਪਣੇ ਨਾਂ
ਦੇਸ਼ ਦੇ ਕਿਸੇ ਵੀ ਏ.ਟੀ.ਐੱਮ. ਤੋਂ ਨਕਲੀ ਨੋਟ ਮਿਲਣ ਦੀ ਕੋਈ ਸ਼ਿਕਾਇਤ ਨਹੀਂ ਮਿਲੀ। ਦੱਸ ਦੇਈਏ ਕਿ ਏ.ਟੀ.ਐੱਮ. 'ਚੋਂ ਨਕਲੀ ਨੋਟ ਮਿਲਣ 'ਤੇ ਬੈਂਕ ਨੂੰ ਉਸ ਨੋਟ ਦੇ ਮੁੱਲ ਜਿੰਨਾ ਹੀ ਜੁਰਮਾਨਾ ਦੇਣਾ ਪੈਂਦਾ ਹੈ।
ਨਕਲੀ ਨੋਟਾਂ ਦੀ ਇਸ ਵੱਡੀ ਗਿਣਤੀ ਕਾਰਨ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਹੋਰ ਸਾਵਧਾਨ ਹੋ ਗਈਆਂ ਹਨ ਤੇ ਨਕਲੀ ਨੋਟ ਮਿਲਣ 'ਤੇ ਸਖ਼ਤ ਕਾਰਵਾਈ ਕਰਨ ਦੀਆਂ ਯੋਜਨਾਵਾਂ ਵੀ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਆਮ ਜਨਤਾ ਨੂੰ ਇਸ ਕਾਰਨ ਕਿਸੇ ਤਰ੍ਹਾਂ ਦੀ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਗਾ।
ਇਹ ਵੀ ਪੜ੍ਹੋ- ਮੋਹਾਲੀ 'ਚ ਬਣੇਗਾ ਅਤਿ-ਆਧੁਨਿਕ ਸਬ-ਰਜਿਸਟਰਾਰ ਆਫ਼ਿਸ, ਇੱਕੋ ਛੱਤ ਹੇਠਾਂ ਮਿਲਣਗੀਆਂ ਰਜਿਸਟਰੀ ਦੀਆਂ ਸੇਵਾਵਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ 'ਚ ਬਾਰੂਦੀ ਸੁਰੰਗ 'ਚ ਧਮਾਕਾ, 3 ਬੱਚਿਆਂ ਦੀ ਦਰਦਨਾਕ ਮੌਤ
NEXT STORY