ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਵੀ ਇਕ ਹ੍ਰੀਲਰ ਵਜੋਂ ਮਸ਼ਹੂਰ ਹੋਏ ਪੰਜਾਬੀ ਮੂਲ ਦੇ ਇਕ ਵਿਅਕਤੀ ਵਿਰੁੱਧ ਜਿਨਸੀ ਹਮਲਾ ਕਰਨ ਦੇ ਚਾਰ ਦੋਸ਼ ਆਇਦ ਕੀਤੇ ਗਏ ਹਨ। ਕੈਲੇਫੋਰਨੀਆ ਦੇ ਸੈਲਮਾ ਸ਼ਹਿਰ ਦੀ ਪੁਲਿਸ ਦਾ ਕਹਿਣਾ ਹੈ ਕਿ 73 ਸਾਲਾ ਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਜਾਂਚਕਰਤਾਵਾਂ ਮੁਤਾਬਕ ਕਈ ਬਿਮਾਰੀਆਂ ਦੇ ਇਲਾਜ ਦਾ ਦਾਅਵਾ ਕਰਨ ਵਾਲੇ ਪਾਲ ਸਿੰਘ ਕੋਲ ਸਿਰਫ਼ ਅਮਰੀਕਾ ਤੋਂ ਹੀ ਨਹੀਂ ਸਗੋਂ ਕੈਨੇਡਾ ਤੋਂ ਵੀ ਸਿੱਖ ਭਾਈਚਾਰੇ ਦੇ ਲੋਕ ਆਉਂਦੇ ਸਨ ਪਰ ਪਿਛਲੇ ਸਮੇਂ ਦੌਰਾਨ ਔਰਤਾਂ ਨੂੰ ਗੈਰਵਾਜਬ ਤਰੀਕੇ ਨਾਲ ਛੂਹਣ ਦੀਆਂ ਕਈ ਸ਼ਿਕਾਇਤਾਂ ਆਉਣ ਮਗਰੋਂ ਉਸ ਵਿਰੁੱਧ ਕਾਰਵਾਈ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਨੇ ਕਬਜ਼ੇ 'ਚ ਲਏ ਗਏ ਇਲਾਕਿਆਂ 'ਚ ਕਰਵਾਈਆਂ ਸੰਸਦੀ ਚੋਣਾਂ
ਸੈਲਮਾ ਪੁਲਿਸ ਦੇ ਕਮਾਂਡਰ ਟਿਮ ਕੈਨਨ ਮੁਤਾਬਕ ਜਿਨਸੀ ਹਮਲੇ ਦੇ ਕੁਝ ਦੋਸ਼ ਕਈ ਸਾਲ ਪੁਰਾਣੇ ਹਨ ਅਤੇ ਫ਼ਰਿਜ਼ਨੋ ਕਾਊਂਟੀ ਤੋਂ ਬਾਹਰ ਰਹਿੰਦੇ ਲੋਕ ਵੀ ਦੋਸ਼ ਲਾਉਣ ਵਾਲਿਆਂ ਵਿਚ ਸ਼ਾਮਲ ਹਨ। ਉਧਰ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪਾਲ ਸਿੰਘ ਦਾ ਕੋਈ ਅਪਰਾਧਕ ਪਿਛੋਕੜ ਨਹੀਂ। ਪਾਲ ਨੇ ਸਿੰਘ ਨੇ ਐਕਿਊਪ੍ਰੈਸ਼ਰ ਦੇ ਖੇਤਰ ਵਿਚ ਕੰਮ ਸ਼ੁਰੂ ਕੀਤਾ ਅਤੇ ਭਾਰਤ ਤੋਂ ਸਿਖਲਾਈ ਹਾਸਲ ਕਰਨ ਮਗਰੋਂ ਸੈਲਮਾ ਵਿਖੇ ਵੀ ਆਨਲਾਈਨ ਸਿਖਲਾਈ ਪ੍ਰਾਪਤ ਕੀਤੀ। ਪਾਲ ਸਿੰਘ ਨੂੰ ਜ਼ਮਾਨਤ ਦੇ ਦਿਤੀ ਗਈ ਹੈ ਅਤੇ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਹੇ ਕਿ ਉਸ ਦਾ ਮੁਵੱਕਲ ਲੋਕਾਂ ਦੀ ਮਦਦ ਜਾਰੀ ਰੱਖਣਾ ਚਾਹੁੰਦਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਜਾਂ ਕੋਈ ਪੀੜਤ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਪਾਲ ਸਿੰਘ ਆਪਣੇ ਵਿਰੁੱਧ ਲੱਗੇ ਦੋਸ਼ਾਂ ਤੋਂ ਸਾਫ਼ ਨਾਂਹ ਕਰ ਰਿਹਾ ਹੈ ਅਤੇ ਅਦਾਲਤ ਵਿਚ ਉਸ ਦੀ ਅਗਲੀ ਪੇਸ਼ੀ 27 ਅਕਤੂਬਰ ਨੂੰ ਹੋਣੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨੀ ਲੋਕ ਜੰਗ ਅਤੇ ਦਮਨ ਦੀ ਕਰ ਰਹੇ ਕੀਮਤ ਅਦਾ'
NEXT STORY