ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟਿਸ਼ ਸਰਕਾਰ ਵੱਲੋਂ ਕੀਤੀਆਂ ਟੈਕਸ ਤਬਦੀਲੀਆਂ ਸਟੀਲ ਉਦਯੋਗ ਵਿੱਚ ਵੱਡੇ ਨਾਮ ਲਕਸ਼ਮੀ ਮਿੱਤਲ ਨੂੰ ਹਜ਼ਮ ਨਹੀਂ ਆਈਆਂ। ਲਗਭਗ 30 ਸਾਲ ਤੋਂ ਯੂ.ਕੇ ਵਿੱਚ ਉਦਯੋਗ ਸਥਾਪਿਤ ਕਰਦੇ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ "ਟੈਕਸ ਫਰੈਂਡਲੀ" ਦੇਸ਼ਾਂ ਵੱਲ ਰੁਖ਼ ਕਰਨ ਦਾ ਇਰਾਦਾ ਕੀਤਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਪਸੰਦ ਦੇ ਮੁਲਕ ਅਰਬ ਮੁਲਕ ਇਟਲੀ, ਸਵਿਟਜ਼ਰਲੈਂਡ ਦੱਸੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-Canada 'ਚ ਕਾਮਿਆਂ, ਵਿਦਿਆਰਥੀਆਂ ਲਈ ਦਰਵਾਜ਼ੇ ਹੋ ਰਹੇ ਬੰਦ! 23 ਲੱਖ ਤੋਂ ਵੱਧ ਵੀਜ਼ੇ ਰੱਦ
ਜ਼ਿਕਰਯੋਗ ਹੈ ਕਿ ਯੂ.ਕੇ ਵਿੱਚ ਉਨ੍ਹਾੰ ਕੋਲ ਅਥਾਹ ਜਾਇਦਾਦ ਹੈ। ਉਨ੍ਹਾਂ ਕੋਲ ਕੈਨਜਿੰਗਟਨ ਪੈਲੇਸ ਗਾਰਡਨ ਵਿੱਚ ਇੱਕ ਸ਼ਾਹੀ ਮਹੱਲ ਹੈ, ਜਿਸਨੂੰ ਉਨ੍ਹਾਂ ਨੇ ਬਰਨੀ ਐਕਲਸਟਨ ਕੋਲੋਂ 2004 ਵਿੱਚ 67 ਮਿਲੀਅਨ ਪੌਂਡ 'ਚ ਉਸ ਸਮੇਂ ਦੇ ਸਭ ਤੋਂ ਮਹਿੰਗੇ ਮੁੱਲ 'ਤੇ ਖਰੀਦਿਆ ਸੀ। ਅਕਤੂਬਰ ਬਜਟ ਤੋਂ ਬਾਅਦ ਉਨ੍ਹਾਂ ਦੀ ਫਰਮ ਨੇ ਯੂ.ਕੇ ਨਾਲੋਂ ਤੋੜ ਵਿਛੋੜਾ ਕਰਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦੀ ਮੰਗ ਹੈ ਕਿ ਬ੍ਰਿਟਿਸ ਸਰਕਾਰ ਨੂੰ ਸਟੀਲ ਉਦਯੋਗ ਦੀ ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਲਈ ਸਹਿਯੋਗ ਦੇਣਾ ਚਾਹੀਦਾ ਹੈ। ਹੁਣ ਦੇਖਣਾ ਇਹ ਹੈ ਕਿ ਕੀ ਸਰਕਾਰ ਲਕਸ਼ਮੀ ਮਿੱਤਲ ਦੇ ਇਸ ਐਲਾਨ ਤੋਂ ਬਾਅਦ ਨਰਮ ਰੁਖ਼ ਅਖਤਿਆਰ ਕਰਦੀ ਹੈ ਜਾਂ ਫਿਰ ਲਕਸ਼ਮੀ ਮਿੱਤਲ ਆਪਣੇ ਕਾਰੋਬਾਰ ਦਾ ਬੋਰੀਆ ਬਿਸਤਰ ਸਮੇਟ ਕੇ ਕਿਸੇ ਹੋਰ ਮੁਲਕ ਵੱਲ ਤੁਰਦੇ ਬਣਦੇ ਹਨ।
ਜਾਣੋ ਲਕਸ਼ਮੀ ਮਿੱਤਲ ਬਾਰੇ
ਲਕਸ਼ਮੀ ਮਿੱਤਲ ਲੰਡਨ ਵਿੱਚ ਰਹਿਣ ਵਾਲਾ ਇੱਕ ਭਾਰਤੀ ਮੂਲ ਦਾ ਉਦਯੋਗਪਤੀ ਹੈ। ਉਸਦਾ ਜਨਮ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸ਼ਾਦੁਲਪੁਰ ਨਾਮਕ ਸਥਾਨ 'ਤੇ ਹੋਇਆ। ਉਹ ਦੁਨੀਆ ਦਾ ਸਭ ਤੋਂ ਅਮੀਰ ਭਾਰਤੀ, ਬ੍ਰਿਟੇਨ ਦਾ ਸਭ ਤੋਂ ਅਮੀਰ ਏਸ਼ੀਆਈ ਅਤੇ ਦੁਨੀਆ ਦਾ 91ਵਾਂ ਅਮੀਰ ਵਿਅਕਤੀ ਹੈ। ਮਿੱਤਲ LNM ਨਾਮਕ ਇੱਕ ਉਦਯੋਗਿਕ ਸਮੂਹ ਦਾ ਮਾਲਕ ਹੈ। ਇਸ ਸਮੂਹ ਦਾ ਸਭ ਤੋਂ ਵੱਡਾ ਕਾਰੋਬਾਰ ਸਟੀਲ ਸੈਕਟਰ ਵਿੱਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਸਕਾਟਲੈਂਡ: ਫੁਕਰੀ ਮਾਰਨੀ ਪਈ ਮਹਿੰਗੀ, ਸਟੀਫਨ ਗੌਗ ਨੂੰ 5 ਸਾਲ ਜੇਲ੍ਹ
NEXT STORY