ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਫੁਕਰੀ ਮਾਰਨੀ ਇਉਂ ਵੀ ਮਹਿੰਗੀ ਪੈਂਦੀ ਐ ਕਿ ਦੱਖਣੀ ਅਮਰੀਕਾ ਤੋਂ ਚਲਦੀ ਨਸ਼ਾ ਤਸਕਰੀ ਨਾਲ ਕੰਮ ਕਰਦੇ ਉਡਿੰਗਸਟਨ ਕਸਬੇ ਦੇ 47 ਸਾਲਾ ਸਟੀਫਨ ਗੌਗ ਨੂੰ ਪੁਲਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਤਸਵੀਰ ਕਰਕੇ ਹੀ ਦਬੋਚ ਲਿਆ। ਦੱਖਣੀ ਅਮਰੀਕਾ ਤੋਂ ਲਿਆਂਦੀ ਹੈਰੋਇਨ ਤੇ ਕੋਕੀਨ ਦੀ ਤਸਕਰੀ ਦੇ ਮਾਮਲੇ 'ਚ ਮਾਰਚ ਤੇ ਜੂਨ 2020 'ਚ ਸ਼ੱਕੀ ਕਾਰਵਾਈ ਅਧੀਨ ਸਟੀਫਨ ਨੂੰ ਪੇਜ਼ਲੀ ਹਾਈ ਕੋਰਟ ਵਿਚ ਪੇਸ਼ ਕੀਤਾ ਗਿਆ ਸੀ ਤੇ ਦੋਸ਼ੀ ਪਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਟ੍ਰੈਵਲ ਏਜੰਟ ਦਾ ਕਾਰਾ, 82 ਗਾਹਕਾਂ ਤੋਂ 9 ਲੱਖ ਡਾਲਰ ਦੀ ਮਾਰੀ ਠੱਗੀ
ਸਟੀਫਨ ਤੇ ਉਸਦਾ ਸਾਥੀ ਟੋਨੀ ਬੈਨੇਟ ਐਨਕਰੋਚੈਟ ਪਲੇਟਫਾਰਮ ਰਾਹੀਂ ਸੰਪਰਕ ਕਰਦੇ ਸਨ। ਸਟੀਫਨ ਨੇ ਫੁਕਰੀ ਮਾਰਦਿਆਂ ਆਪਣੀ ਰਸੋਈ ਦੀ ਸ਼ੈਲਫ 'ਤੇ ਰੱਖ ਕੇ ਬੈਂਕ ਨੋਟਾਂ ਦੀਆਂ ਗੁੱਟੀਆਂ ਦੀ ਤਸਵੀਰ ਵੀ ਪੋਸਟ ਕੀਤੀ ਸੀ। ਤਸਵੀਰਾਂ 'ਚ ਘਰ ਦੇ ਸਾਜੋ ਸਮਾਨ ਦੇ ਸਬੂਤ ਦੋਸ਼ੀਆਂ ਤੱਕ ਪਹੁੰਚਣ ਲਈ ਪੁਲਸ ਦੀ ਮਦਦ ਕਰਦੇ ਰਹੇ। ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਵੀ 2,17000 ਪੌਂਡ ਰਾਸ਼ੀ ਜਮ੍ਹਾਂ ਸੀ। ਸਕਾਟਲੈਂਡ ਭਰ ਵਿੱਚ ਉਨ੍ਹਾਂ ਦੀ ਜ਼ਿੰਮੇਵਾਰੀ ਨਸ਼ਾ ਤਸਕਰਾਂ ਨਾਲ ਸੰਪਰਕ ਬਣਾ ਕੇ ਨਸ਼ਾ ਵੰਡਣਾ ਸੀ। ਸਟੀਫਨ ਦਾ ਕੰਮ ਡੀਲਰਾਂ ਕੋਲੋਂ ਰਾਸ਼ੀ ਇਕੱਠੀ ਕਰਕੇ ਗਿਣਨਾ ਸੀ। ਸਟੀਫਨ ਨੂੰ 2021 'ਚ ਉਹਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਟੋਨੀ ਬੈਨੇਟ ਨੂੰ ਵੀ 3 ਸਾਲ ਨੌਂ ਮਹੀਨੇ ਦੀ ਕੈਦ ਹੋਈ ਦੱਸੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਾਕਿਸਤਾਨੀ ਜੇਲ੍ਹਾਂ ਤੋਂ 223 ਅਫਗਾਨੀ ਕੈਦੀ ਰਿਹਾਅ
NEXT STORY