ਪੈਰਿਸ (ਏਜੰਸੀ)- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੋਮਵਾਰ ਨੂੰ ਮੇਓਟ ਟਾਪੂ 'ਚ ਸ਼ਕਤੀਸ਼ਾਲੀ ਚੱਕਰਵਾਤ 'ਚੀਡੋ' ਦੇ ਆਉਣ ਤੋਂ ਬਾਅਦ ਹੰਗਾਮੀ ਬੈਠਕ ਬੁਲਾਈ ਹੈ। ਸੋਮਵਾਰ ਨੂੰ ਇੱਥੇ ਜਾਰੀ ਮੀਡੀਆ ਰਿਪੋਰਟ ਅਨੁਸਾਰ, ਮੈਕਰੋਨ ਸਥਾਨਕ ਸਮੇਂ ਅਨੁਸਾਰ ਸ਼ਾਮ ਲਗਭਗ 6 ਵਜੇ ਗ੍ਰਹਿ ਮੰਤਰਾਲਾ ਵਿੱਚ ਹਿੰਦ ਮਹਾਸਾਗਰ ਦੇ ਟਾਪੂਆਂ ਦੀ ਸਥਿਤੀ 'ਤੇ ਇੱਕ ਸੰਕਟ ਬੈਠਕ ਦੀ ਪ੍ਰਧਾਨਗੀ ਕਰਨਗੇ। ਸ਼ਕਤੀਸ਼ਾਲੀ ਤੂਫਾਨ ਨੇ ਇਸ ਖੇਤਰ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ।
ਇਹ ਵੀ ਪੜ੍ਹੋ: ਇੰਡੋਨੇਸ਼ੀਆ ਦੇ ਰਾਸ਼ਟਰਪਤੀ 10 ਹਜ਼ਾਰ ਕੈਦੀਆਂ ਨੂੰ ਦੇਣਗੇ ਮਾਫ਼ੀ
ਉਥੇ ਹੀ ਮੇਓਟ ਪ੍ਰੀਫੈਕਟ ਫ੍ਰੈਂਕੋਇਸ-ਜੇਵੀਅਰ ਬਿਊਵਿਲ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਸ਼ਕਤੀਸ਼ਾਲੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ ਵਿਚ ਹੈ ਅਤੇ ਇਹ 1 ਹਜ਼ਾਰ ਦੇ ਕਰੀਬ ਪਹੁੰਚ ਸਕਦੀ ਹੈ।' ਬੀ.ਐੱਫ.ਐੱਮ.ਟੀ.ਵੀ. ਦੀ ਰਿਪੋਰਟ ਅਨੁਸਾਰ, 'ਚੀਡੋ', ਲਗਭਗ ਇੱਕ ਸਦੀ ਵਿੱਚ ਮੇਓਟ ਵਿਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਚੱਕਰਵਾਤ ਹੈ, ਜਿਸ ਨੇ ਸ਼ਨੀਵਾਰ ਨੂੰ ਟਾਪੂਆਂ ਨੂੰ ਤਬਾਹ ਕਰ ਦਿੱਤਾ।
ਇਹ ਵੀ ਪੜ੍ਹੋ: ਦਿਲ ਹੋਣਾ ਚਾਹੀਦੈ ਜਵਾਨ ਉਮਰਾਂ 'ਚ ਕੀ ਰੱਖਿਆ, 82 ਸਾਲਾ ਬੇਬੇ ਨੇ ਸਟੇਜ 'ਤੇ ਲਾਏ ਠੁਮਕੇ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਡਾਣ ਭਰਨ ਮਗਰੋਂ ਦੋ ਵਾਰ ਵਾਪਸ ਪਰਤੀ ਫਲਾਈਟ, ਯਾਤਰੀ ਹੋਏ ਪਰੇਸ਼ਾਨ
NEXT STORY