ਵਾਸ਼ਿੰਗਟਨ (ਇੰਟ.)- ਦੁਨੀਆਭਰ ਵੇਚ ਏਲੀਅੰਸ ਬਾਰੇ ਆਏ ਦਿਨ ਚਰਚਾ ਹੁੰਦੀ ਰਹਿੰਦੀ ਹੈ। ਏਲੀਅੰਸ ਨੂੰ ਲੈ ਕੇ ਅਜਿਹੇ-ਅਜਿਹੇ ਦਾਅਵੇ ਕੀਤੇ ਜਾਂਦ ਹਨ ਜਿਨ੍ਹਾਂ ਬਾਰੇ ਜਾਣਕੇ ਹੈਰਾਨੀ ਹੁੰਦੀ ਹੈ। ਕਈ ਵਾਰ ਲੋਕਾਂ ਨੇ ਯੂ. ਐੱਫ. ਓ. ਅਤੇ ਏਲੀਅੰਸ ਨੂੰ ਦੇਖਣ ਦਾ ਦਾਅਵਾ ਕੀਤਾ ਹੈ, ਪਰ ਅਜੇ ਵੀ ਇਹ ਵੱਡਾ ਸਵਾਲ ਹੈ ਕੀ ਬ੍ਰਹਿਮੰਡ ਵਿਚ ਏਲੀਅੰਸ ਦੀ ਹੋਂਦ ਹੈ? ਦੁਨੀਆ ਭਰ ਦੇ ਵਿਗਿਆਨੀ ਸਾਲਾਂ ਤੋਂ ਇਸ ਸਵਾਲ ਦਾ ਜਵਾਬ ਲੱਭਣ ਵਿਚ ਲੱਗੇ ਹਨ, ਪਰ ਉਨ੍ਹਾਂ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਹੈ।
ਹੁਣ ਇਸ ਦਰਮਿਆਨ ਇਕ ਵਿਅਕਤੀ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ ਜਿਸਦੇ ਬਾਰੇ ਜਾਣਕੇ ਤੁਹਾਡੇ ਹੋਸ਼ ਉਡ ਜਾਣਗੇ। ਉਕਤ ਵਿਅਕਤੀ ਦਾ ਕਹਿਣਾ ਹੈ ਕਿ ਅਮਰੀਕੀ ਫੌਜ ਨੇ ਇਕ ਨਰਸ ਤੋਂ ਏਲੀਅਨ ਦਾ ਪੋਸਟਮਾਰਟਮ ਕਰਵਾਇਆ ਸੀ। ਇਸ ਦਾਅਵੇ ਨਾਲ ਸਨਸਨੀ ਮੱਚ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕਾਂ ਨੇ ਏਲੀਅੰਸ ਦੇਖਣ ਦਾ ਦਾਅਵਾ ਕੀਤਾ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨੇ ਇਸ ਤਰ੍ਹਾਂ ਦੀ ਗੱਲ ਕਹੀ ਹੋਵੇ।
ਪੜ੍ਹੋ ਇਹ ਅਹਿਮ ਖ਼ਬਰ- 70 ਸਾਲ ਦੀ ਉਮਰ 'ਚ ਪੁਤਿਨ ਫਿਰ ਬਣਨਗੇ 'ਪਿਤਾ', ਗਰਭਵਤੀ ਹੋਈ ਗਰਲਫ੍ਰੈਂਡ ਅਲੀਨਾ
ਅਮਰੀਕਾ ਵਿਚ ਏਲੀਅੰਸ ਦੇ ਆਉਣ ਦੀ ਹਮੇਸ਼ਾ ਥਿਓਰੀ ਦਿੱਤੀ ਜਾਂਦੀ ਹੈ। ਹੁਣ ਇਸ ਦਰਮਿਆਨ ਅਮਰੀਕਾ ਦੇ ਇਕ ਵੈਟਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਪੁਰਾਣਾ ਹੈ। ਵੀਡੀਓ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਏਲੀਅਨ ਦੀ ਚੀਰ-ਫਾੜ ਕਰਨ ਲਈ ਇਕ ਨਰਸ ’ਤੇ ਦਬਾਅ ਬਣਾਇਆ ਸੀ।ਰੋਸਵੈਲ ਫਿਊਨਰਲ ਹੋਮ ਦੇ ਉਕਤ ਮੁਲਾਜ਼ਮ ਨੇ ਦਾਅਵਾ ਕੀਤਾ ਕਿ ਰੋਸਵੈਲ ਯੂ. ਐੱਫ. ਓ. ਕ੍ਰੈਸ਼ ਤੋਂ ਬਾਅਦ ਏਲੀਅਨ ਦੀ ਲਾਸ਼ ਪੋਸਟਮਾਰਟਮ ਕੀਤਾ ਜਾਣਾ ਸੀ ਜਿਸਦੇ ਲਈ ਇਕ ਨਰਸ ਨੂੰ ਮਜ਼ਬੂਰ ਕੀਤਾ ਗਿਆ ਸੀ। ਇਸ ਕਾਰਨ ਨਾਲ ਨਰਸ ਸਦਮੇ ਵਿਚ ਚਲੀ ਗਈ ਸੀ। ਮੁਲਾਜ਼ਮ ਦਾ ਕਹਿਣਾ ਹੈ ਕਿ ਏਲੀਅੰਸ ਨੂੰ ਦਫਨਾਉਣ ਲਈ ਫੌਜ ਨੇ ਬੱਚਿਆਂ ਦੇ ਆਕਾਰ ਦੇ ਤਾਬੂਤ ਬਣਵਾਏ ਸਨ। ਉਸਦਾ ਦਾਅਵਾ ਹੈ ਕਿ ਉਹ ਨਰਸ ਨੂੰ ਜਾਣਦਾ ਹੈ ਜਿਸਨੇ ਇਸ ਘਟਨਾ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।
ੳਪਰਾ ਵਿਨਫਰੇ ਦੇ ਪਿਤਾ ਦਾ 88 ਸਾਲ ਦੀ ਉਮਰ 'ਚ ਦੇਹਾਂਤ
NEXT STORY