ਸਾਨ ਸਲਵਾਡੋਰ— ਰਾਜਧਾਨੀ ਸਾਨ ਸਲਵਾਡੋਰ ਦੇ ਨੇੜੇ ਅਲ ਸਲਵਾਡੋਰ ਤੱਟ 'ਤੇ ਵੀਰਵਾਰ ਨੂੰ 6.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਜਿਓਲੋਜੀਕਲ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਦੇ ਮਾਰੇ ਜਾਣ ਦੀ ਜਾਂ ਵੱਡੇ ਨੁਕਸਾਨ ਦੀ ਅਜੇ ਕੋਈ ਖਬਰ ਨਹੀਂ ਮਿਲੀ ਹੈ।
ਅਮਰੀਕੀ ਜਿਓਲਾਜੀਕਲ ਸਰਵੇ ਦੇ ਅੰਕੜਿਆਂ ਮੁਤਾਬਕ ਭੂਚਾਲ ਦੱਖਣੀ ਸਾਨ ਸਲਵਾਡੋਰ 'ਚ ਲਗਭਗ 25 ਮੀਲ ਦੀ ਦੂਰੀ 'ਤੇ 40 ਮੀਲ ਦੀ ਗਹਿਰਾਈ 'ਤੇ ਮਹਿਸੂਸ ਕੀਤਾ ਗਿਆ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਭੂਚਾਲ ਲਈ ਕੋਈ ਵੀ ਚਿਤਾਵਨੀ ਜਾਰੀ ਨਹੀਂ ਕੀਤੀ ਸੀ ਪਰ ਸਲਵਾਡੋਰ ਵਾਤਾਵਰਣ ਮੰਤਰਾਲੇ ਨੇ ਸਮੁੰਦਰ ਦੀਆਂ ਲਹਿਰਾਂ ਇਕ ਫੁੱਟ ਤੱਕ ਉਪਰ ਉਠਣ ਦਾ ਅਨੁਮਾਨ ਲਗਾਉਂਦੇ ਹੋਏ ਇਕ ਚਿਤਾਵਨੀ ਜਾਰੀ ਕੀਤੀ ਸੀ।
ਪਾਕਿ ਦਾ ਦਾਅਵਾ, OIC ਨੇ ਕਸ਼ਮੀਰ ਮੁੱਦੇ ਦੇ ਸ਼ਾਂਤੀਪੂਰਨ ਹੱਲ ਦੀ ਕੀਤੀ ਅਪੀਲ
NEXT STORY