ਟੋਰਾਂਟੋ— ਓਨਟਾਰੀਓ ਦੇ ਕਾਲਜਾਂ 'ਚ ਫੈਕਲਟੀ, ਜੋ ਕਿ ਬੀਤੇ ਇਕ ਮਹੀਨੇ ਤੋਂ ਹੜਤਾਲ 'ਤੇ ਹੈ, ਦੇ ਖਿਲਾਫ ਮੰਗਲਵਾਰ ਨੂੰ ਵਿਦਿਆਰਥੀਆਂ ਵਲੋਂ ਕਲਾਸ ਐਕਸ਼ਨ ਮੁਕੱਦਮਾ ਦਾਇਰ ਕਰਨ ਪਿੱਛੋਂ ਕੰਟ੍ਰੇਕਟ ਬੇਸ ਵੋਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਬੀਤੇ 15 ਅਕਤੂਬਰ ਤੋਂ ਓਨਟਾਰੀਓ ਦੇ ਸਕੂਲ ਕਾਲਜਾਂ 'ਚ ਹੜਤਾਲ ਕਾਰਨ ਪੰਜ ਲੱਖ ਵਿਦਿਆਰਥੀਆਂ ਦੀ ਪੜਾਈ ਠੱਪ ਪਈ ਹੈ, ਜਿਨ੍ਹਾਂ 'ਚ ਕਈ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਓਨਟਾਰੀਓ ਦੇ ਕਾਲਜ ਪ੍ਰਬੰਧਕਾਂ ਨੇ ਹੜਤਾਲੀ ਅਧਿਆਪਕਾਂ ਨੂੰ ਹੜਤਾਲ ਖਤਮ ਕਰਕੇ ਕਲਾਸਾਂ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ ਸੀ।
ਦੱਸਣਯੋਗ ਹੈ ਕਿ ਬੀਤੇ ਮਹੀਨੇ ਉੱਚੇਰੀ ਸਿੱਖਆ ਮੰਤਰੀ ਡੈਬ ਮੈਥਿਊਜ਼ ਦੀ ਅਪੀਲ 'ਤੇ ਬੀਤੇ ਦਿਨੀਂ ਗੱਲਬਾਤ ਸ਼ੁਰੂ ਹੋਈ ਸੀ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਇੰਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਵਿਭਾਗ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਹੌਸਲਾ ਦਿੱਤਾ ਸੀ ਕਿ ਵੀਜ਼ਾ ਤੇ ਵਰਕ ਪਰਮਿਟ ਦੇ ਮਾਮਲੇ 'ਚ ਘਬਰਾਉਣ ਦੀ ਲੋੜ ਨਹੀਂ। ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਵਰਕ ਪਰਮਿਟ ਦੀ ਸ਼ਰਤ ਹੁੰਦੀ ਹੈ ਕਿ ਕੋਰਸ ਮੁਕੰਮਲ ਹੋਣ ਤੱਕ ਰੁਕਣਾ ਨਹੀਂ ਚਾਹੀਦਾ ਪਰ ਅਧਿਆਪਕਾਂ ਦੀ ਹੜਤਾਲ ਨੇ ਹਾਲਾਤ ਗੁੰਝਲਦਾਰ ਬਣਾ ਦਿੱਤੇ ਹਨ।
ਕਾਲਜ ਇਸਟ੍ਰਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ ਘੱਟੋ ਘੱਟ 50 ਫੀਸਦੀ ਫੁੱਲ ਟਾਈਮ ਅਧਿਆਪਕਾਂ ਦੀ ਭਰਤੀ ਕਰਨ ਤੇ ਤਨਖਾਹਾਂ 'ਚ ਵਾਧੇ ਦੀ ਮੰਗ ਕਰ ਰਹੀ ਹੈ। ਉੱਧਰ ਕਾਲਜ ਇੰਪਲਾਇਰ ਕੌਂਸਲ ਦਾ ਕਹਿਣਾ ਹੈ ਕਿ ਅਜਿਹੀ ਸੂਰਤ 'ਚ 250 ਮਿਲੀਅਨ ਡਾਲਰ ਦਾ ਬੋਝ ਪਵੇਗਾ ਤੇ ਠੇਕੇ ਵਾਲੀਆਂ ਕਈ ਆਸਾਮੀਆਂ ਖਤਮ ਕਰਨੀਆਂ ਪੈਣਗੀਆਂ। ਕੁੱਲ ਮਿਲਾ ਕੇ ਸਿੱਟਾ ਜੋ ਵੀ ਨਿਕਲੇ ਪਰ ਚੱਕੀ ਦੇ ਦੋ ਪੁੜਾਂ 'ਚ ਵਿਦਿਆਰਥੀ ਪਿੱਸ ਰਹੇ ਹਨ, ਜਿਨ੍ਹਾਂ ਦਾ ਕੋਈ ਕਸੂਰ ਨਹੀਂ।
ਕੈਨੇਡਾ 'ਚ ਹੋਏ ਮੁਕਾਬਲੇ ਦੌਰਾਨ ਇਸ ਭੰਗੜਾ ਟੀਮ ਨੇ ਜਿੱਤੀਆਂ ਦੋ ਟਰਾਫੀਆਂ
NEXT STORY