ਦੇਹਰਾਦੂਨ- ਉੱਤਰਾਖੰਡ ਦੇ ਦੇਹਰਾਦੂਨ ਵਿਚ ਮਸੂਰੀ ਮਾਰਗ 'ਤੇ ਸ਼ਨੀਵਾਰ ਯਾਨੀ ਕਿ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 5 ਵਿਦਿਆਰਥੀਆਂ ਦੀ ਮੌਤ ਹੋ ਗਈ। ਇਕ ਵਿਦਿਆਰਥਣ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਹਾਦਸਾ ਮਸੂਰੀ-ਦੇਹਰਾਦੂਨ ਮਾਰਗ ਰੋਡ 'ਤੇ ਝੜੀਪਾਨੀ ਨੇੜੇ ਵਾਪਰਿਆ, ਜਿੱਥੇ ਇਕ SUV ਕਾਰ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗ ਗਈ। ਕਾਰ ਵਿਚ 4 ਨੌਜਵਾਨ ਮੁੰਡਿਆਂ ਅਤੇ 2 ਕੁੜੀਆਂ ਸਮੇਤ ਕੁੱਲ 6 ਲੋਕ ਸਵਾਰ ਸਨ, ਜਿਨ੍ਹਾਂ ਵਿਚ 5 ਦੀ ਮੌਤ ਹੋ ਗਈ ਅਤੇ 1 ਕੁੜੀ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਜ਼ਖ਼ਮੀ ਕੁੜੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
ਪੁਲਸ ਸੂਤਰਾਂ ਨੇ ਦੱਸਿਆ ਕਿ ਮਸੂਰੀ ਵਿਚ ਝੜੀਪਾਨੀ ਰੋਡ 'ਤੇ ਪਾਣੀ ਵਾਲੇ ਬੈਂਡ ਕੋਲ ਇਕ ਕਾਰ ਬੇਕਾਬੂ ਹੋ ਕੇ ਹੇਠਾਂ ਜਾ ਡਿੱਗੀ। ਗੱਡੀ ਉੱਪਰੀ ਲੇਨ ਤੋਂ ਹੇਠਾਂ ਸੜਕ 'ਤੇ ਆ ਕੇ ਉਲਟੀ ਡਿੱਗੀ, ਜਿਸ 'ਚ 5 ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਸਾਰੇ ਸਥਾਨਕ ਆਈ. ਐੱਮ. ਐੱਸ. ਇੰਸਟੀਚਿਊਟ ਦੇ ਵਿਦਿਆਰਥੀ, ਵਿਦਿਆਰਥਣਾਂ ਦੱਸੇ ਗਏ ਹਨ। ਸਥਾਨਕ ਲੋਕਾਂ ਅਤੇ ਰਾਹਗੀਰਾਂ ਤੋਂ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ।
ਪੁਲਸ ਮੁਤਾਬਕ ਝਾੜੀਪਾਨੀ ਮਾਰਗ 'ਤੇ ਸ਼ਨੀਵਾਰ ਸਵੇਰੇ ਇਕ ਕਾਰ ਬੇਕਾਬੂ ਹੋ ਕੇ ਖੱਡ 'ਚ ਡਿੱਗ ਗਈ। ਹਾਦਸੇ ਵਿਚ ਜਾਨ ਗੁਆਉਣ ਵਾਲੇ ਸਾਰੇ 5 ਲੋਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਲਈ ਮਸੂਰੀ ਉਪ ਜ਼ਿਲ੍ਹਾ ਹਸਪਤਾਲ ਭੇਜੀਆਂ ਗਈਆਂ ਹਨ। ਮਸੂਰੀ ਪੁਲਸ ਸਾਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮਸੂਰੀ ਘੁੰਮਣ ਲਈ ਆਏ ਸਨ। ਦੇਹਰਾਦੂਨ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰ ਗਿਆ।
ਮਾਂ ਵੈਸ਼ਨੋ ਦੇਵੀ ਦੀ ਯਾਤਰਾ ਲਈ ਬੈਟਰੀ ਕਾਰ ਦੇ ਕਿਰਾਏ ’ਚ ਪਹਿਲੀ ਜੁਲਾਈ ਤੋਂ ਹੋਵੇਗਾ ਵਾਧਾ
NEXT STORY