ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਇੱਕ ਸਕੂਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਕੁਝ ਵਿਦਿਆਰਥੀ ਆਪਣੇ ਸਹਿਪਾਠੀਆਂ ਦੇ ਪੈਰ ਚੱਟਦੇ ਨਜ਼ਰ ਆ ਰਹੇ ਹਨ। ‘ਨਿਊਯਾਰਕ ਪੋਸਟ’ ਦੀ ਰਿਪੋਰਟ ਮੁਤਾਬਕ ਇਹ ਘਟਨਾ ਡੀਅਰ ਕਰੀਕ ਹਾਈ ਸਕੂਲ ਵਿੱਚ ਵਾਪਰੀ। ਫੰਡ ਇਕੱਠਾ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਇੱਕ ਖੇਡ ਦਾ ਆਯੋਜਨ ਕੀਤਾ ਗਿਆ। ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਹ ਇਸ ਗੇਮ ਦਾ ਹੈ। ਹਾਲਾਂਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਇੱਕ ਅਧਿਕਾਰੀ ਨੇ ਕਿਹਾ- ਇਹ ਬਾਲ ਸ਼ੋਸ਼ਣ ਦਾ ਮਾਮਲਾ ਹੈ। ਅਮਰੀਕੀ ਅਖਬਾਰ ਨਿਊਯਾਰਕ ਪੋਸਟ ਨੇ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਹੈ। ਜਿਸ ਵਿੱਚ ਸਾਰੇ ਵਿਦਿਆਰਥੀਆਂ ਦੇ ਚਿਹਰੇ ਮੁਰਝਾਏ ਹੋਏ ਹਨ। 'ਪੀਨਟ ਬਟਰ ਨੂੰ ਪੈਰਾਂ 'ਤੇ ਲਗਾਓ' ਵੀਡੀਓ ਵਿੱਚ ਹਾਈ ਸਕੂਲ ਦੇ ਚਾਰ ਵਿਦਿਆਰਥੀ ਦਿਖਾਈ ਦੇ ਰਹੇ ਹਨ। ਉਹ ਕੁਰਸੀ 'ਤੇ ਬੈਠੇ ਸਾਥੀਆਂ ਦੇ ਪੈਰ ਚੱਟ ਰਹੇ ਹਨ। ਕੁਰਸੀਆਂ 'ਤੇ ਬੈਠੇ ਵਿਦਿਆਰਥੀਆਂ ਦੇ ਪੈਰਾਂ 'ਤੇ ਪੀਨਟ ਬਟਰ ਲਗਾਇਆ ਗਿਆ। ਇਸ ਦੌਰਾਨ ਹੋਰ ਵਿਦਿਆਰਥੀ ਰੌਲਾ ਪਾਉਂਦੇ ਹਨ। ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਕਈ ਯੂਜ਼ਰਸ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਤੋਂ ਬਾਅਦ ਓਕਲਾਹੋਮਾ ਰਾਜ ਦੇ ਸਿੱਖਿਆ ਵਿਭਾਗ ਨੇ ਜਾਂਚ ਸ਼ੁਰੂ ਕੀਤੀ।
ਵਿਭਾਗ ਦੇ ਅਧਿਕਾਰੀ ਰਿਆਨ ਵਾਲਟਰਸ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਇਹ ਇੱਕ ਬੁਰਾ ਕੰਮ ਹੈ। ਅਸੀਂ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੇਰੇ ਖਿਆਲ ਵਿੱਚ ਇਹ ਬਾਲ ਸ਼ੋਸ਼ਣ ਹੈ। ਡੀਅਰ ਕਰੀਕ ਸਕੂਲ ਮੁਤਾਬਕ ਇਹ ਵੀਡੀਓ 29 ਫਰਵਰੀ ਦੀ ਹੈ। ਸਕੂਲ ਵਿੱਚ ਇੱਕ ਹਫ਼ਤਾ ਚੱਲਣ ਵਾਲਾ ਫੰਡ ਇਕੱਠਾ ਸਮਾਗਮ ਕਰਵਾਇਆ ਗਿਆ। ਇਸ ਦਾ ਮਕਸਦ ਨੇੜੇ ਦੀ ਕੌਫੀ ਸ਼ਾਪ ਵਿੱਚ ਕੰਮ ਕਰਨ ਵਾਲੇ ਦਿਵਿਆਂਗ ਲੋਕਾਂ ਲਈ ਪੈਸਾ ਇਕੱਠਾ ਕਰਨਾ ਸੀ। ਜਿਸ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਗਮ ਤੋਂ ਲਗਭਗ 1.52 ਲੱਖ ਡਾਲਰ ਇਕੱਠੇ ਕੀਤੇ ਗਏ ਸਨ। ਹਾਲਾਂਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਮਾਪਿਆਂ ਅਤੇ ਵਿਦਿਆਰਥੀਆਂ ਤੋਂ ਮੁਆਫ਼ੀ ਮੰਗ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੜਤਾਲ 'ਤੇ ਬੈਠੇ ਡਾਕਟਰਾਂ 'ਤੇ ਸਰਕਾਰ ਸਖ਼ਤ, ਲਾਇਸੈਂਸ ਹੋਣਗੇ ਮੁਅੱਤਲ
ਓਕਲਾਹੋਮਾ ਰਾਜ ਦਾ ਸਿੱਖਿਆ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਵਿਦਿਆਰਥੀ ਤੇ ਹੋਰ ਲੋਕ ਹੈਰਾਨ ਰਹਿ ਗਏ। 'ਫਾਕਸ ਨਿਊਜ਼' ਨਾਲ ਗੱਲ ਕਰਦੇ ਹੋਏ ਇਕ ਵਿਦਿਆਰਥੀ ਨੇ ਕਿਹਾ- ਇਸ ਤਰ੍ਹਾਂ ਦੀ ਘਟਨਾ ਮੇਰੇ ਲਈ ਵੀ ਹੈਰਾਨ ਕਰਨ ਵਾਲੀ ਸੀ। ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤਰ੍ਹਾਂ ਦਾ ਕੰਮ ਵੀ ਕਰ ਸਕਦਾ ਹੈ। ਇਹ ਚੰਗੀ ਗੱਲ ਹੈ ਕਿ ਮੈਂ ਅਜਿਹੇ ਕਿਸੇ ਸਮਾਗਮ ਵਿੱਚ ਹਿੱਸਾ ਨਹੀਂ ਲਿਆ। ਕੁਝ ਮਾਪਿਆਂ ਨੇ ਵੀ ਇਸ ਘਟਨਾ 'ਤੇ ਹੈਰਾਨੀ ਪ੍ਰਗਟਾਈ।ਇੱਕ ਔਰਤ ਨੇ ਕਿਹਾ- ਮੇਰੀ ਧੀ ਨੇ ਮੈਨੂੰ ਇਸ ਬਾਰੇ ਦੱਸਿਆ। ਸਵਾਲ ਇਹ ਹੈ ਕਿ ਕੀ ਅਜਿਹੇ ਸਮਾਗਮ ਫੰਡ ਜੁਟਾਉਣ ਲਈ ਹੋਣੇ ਚਾਹੀਦੇ ਹਨ? ਚੰਗੀ ਗੱਲ ਹੈ ਕਿ ਤੁਸੀਂ ਫੰਡ ਇਕੱਠਾ ਕਰ ਰਹੇ ਹੋ। ਅਸੀਂ ਸਕੂਲ ਵਿੱਚ ਪੜ੍ਹੇ ਹਾਂ। ਉਸ ਸਮੇਂ ਵਿੱਚ ਫੰਡ ਇਕੱਠੇ ਕੀਤੇ ਗਏ ਸਨ, ਪਰ ਇਸ ਤਰ੍ਹਾਂ ਨਹੀਂ।ਇਕ ਹੋਰ ਮਾਤਾ-ਪਿਤਾ ਨੇ ਕਿਹਾ- ਸਵਾਲ ਇਹ ਵੀ ਹੈ ਕਿ ਜਦੋਂ ਇਹ ਸਭ ਹੋ ਰਿਹਾ ਸੀ ਤਾਂ ਅਧਿਆਪਕ ਕੀ ਕਰ ਰਹੇ ਸਨ? ਫੰਡ ਰੇਜਿੰਗ ਸਮਾਗਮਾਂ ਵਿੱਚ ਅਜਿਹੀਆਂ ਖੇਡਾਂ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੁਣ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਜਾਣ ਦਾ ਰੁਝਾਨ ਘੱਟਿਆ, ਦੇਖੋ ਹੈਰਾਨ ਕਰਦੇ ਅੰਕੜੇ
NEXT STORY