ਬੀਜਿੰਗ— ਜ਼ਹਿਰੀਲੀ ਹਵਾ ਦੇ ਸੰਪਰਕ 'ਚ ਆਉਣ ਨਾਲ ਹੋਣ ਵਾਲੀਆਂ ਦਿਲ ਤੇ ਸਾਹ ਦੀਆਂ ਬੀਮਾਰੀਆਂ ਮੌਤ ਦਰ 'ਚ ਵਾਧੇ ਦਾ ਕਾਰਨ ਬਣਦੀਆਂ ਹਨ। ਇਕ ਗਲੋਬਲ ਅਧਿਐਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਚੀਨ ਦੀ ਫੁਦਾਨ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਅਗਵਾਈ 'ਚ ਇਸ ਅਧਿਐਨ 'ਚ 24 ਦੇਸ਼ਾਂ ਤੇ ਖੇਤਰਾਂ ਦੇ 652 ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਤੇ ਮੌਤ ਦੇ ਅੰਕੜਿਆਂ ਦਾ ਅਧਿਐਨ ਕੀਤਾ ਗਿਆ।
ਖੋਜਕਾਰਾਂ ਨੂੰ ਪਤਾ ਲੱਗਿਆ ਕਿ ਕੁਲ ਮੌਤਾਂ 'ਚ ਹੋ ਰਿਹਾ ਵਾਧਾ ਪ੍ਰਦੂਸ਼ਕ ਕਣ ਪੀ.ਐੱਮ.10 ਤੇ ਸੂਖਮ ਕਣ ਪੀ.ਐੱਮ.-2.5 ਨਾਲ ਜੁੜਿਆ ਹੈ, ਜੋ ਅੱਗ ਤੋਂ ਨਿਕਲਦੇ ਹਨ ਜਾਂ ਵਾਤਾਵਰਣ 'ਚ ਰਸਾਇਣਕ ਪਰਿਵਰਤਨ ਨਾਲ ਬਣਦੇ ਹਨ। ਇਹ ਅਧਿਐਨ ਨਿਊ ਇੰਗਲੈਂਡ ਜਨਰਲ ਆਫ ਮੈਡੀਸਿਨ 'ਚ ਪ੍ਰਕਾਸ਼ਿਤ ਹੋਇਆ ਹੈ ਤੇ ਹੋਣ ਵਾਲੀਆਂ ਮੌਤਾਂ 'ਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਦਾ ਪਤਾ ਲਗਾਉਣ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਅਧਿਐਨ ਹੈ। ਇਹ ਅਧਿਐਨ 30 ਸਾਲ ਤੋਂ ਵੀ ਜ਼ਿਆਦਾ ਸਮੇਂ 'ਚ ਕੀਤਾ ਗਿਆ ਹੈ।
ਗਲਾਸਗੋ ਵਿਖੇ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਕਵੀਸ਼ਰੀ ਜੱਥੇ ਦਾ ਸਨਮਾਨ
NEXT STORY