ਨੈਵਿਸ (ਬਿਊਰੋ)— ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕਰਨ ਦਾ ਅੰਦਾਜ਼ ਹਰ ਮੁੰਡੇ ਦਾ ਵੱਖਰਾ ਹੀ ਹੁੰਦਾ ਹੈ। ਗੈਵਿਨ ਨਾਂ ਦੇ ਮੁੰਡੇ ਨੇ ਆਪਣੀ ਪ੍ਰੇਮਿਕਾ ਨੂੰ ਇਕ ਵੱਖਰੇ ਅੰਦਾਜ਼ ਵਿਚ ਪ੍ਰਪੋਜ਼ ਕੀਤਾ। ਉਸ ਦਾ ਅੰਦਾਜ਼ ਇੰਨਾ ਵੱਖਰਾ ਸੀ ਕਿ ਉਸ ਦੀ ਪ੍ਰੇਮਿਕਾ ਨੇ ਤੁਰੰਤ ਹਾਂ ਕਹਿ ਦਿੱਤੀ। ਗੈਵਿਨ ਨਾਂ ਦੇ ਹਵਾਬਾਜ਼ ਵਿਦਿਆਰਥੀ ਨੇ ਉੱਤਰੀ ਮਿਨੀਸੋਟਾ ਵਿਚ ਬਰਫ 'ਤੇ 'ਮੈਰੀ ਮੀ' ਲਿਖ ਕੇ ਹਵਾਈ ਜਹਾਜ਼ ਵਿਚ ਆਪਣੀ ਪ੍ਰੇਮਿਕਾ ਓਲੀਵੀਆ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ।
ਭਿਆਨਕ ਠੰਡ ਕਾਰਨ ਕ੍ਰੋਵੇ ਵਿੰਗ ਝੀਲ ਪੂਰੀ ਤਰ੍ਹਾਂ ਜਮ ਗਈ ਹੈ। ਇਸ ਸਥਿਤੀ ਵਿਚ ਹਵਾਬਾਜ਼ ਵਿਦਿਆਰਥੀ ਗੈਵਿਨ ਬੇਕਰ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਕਰੀਬ 25 ਫੁੱਟ ਲੰਬੇ ਅੱਖਰਾਂ ਵਿਚ 'ਮੈਰੀ ਮੀ' ਲਿਖਿਆ। ਗੈਵਿਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸ਼ਬਦ ਲਿਖਣ ਵਿਚ ਕਰੀਬ ਸਾਢੇ 4 ਘੰਟੇ ਦਾ ਸਮਾਂ ਲੱਗਾ। ਗੈਵਿਨ ਨੇ ਓਲੀਵੀਆ ਨੂੰ ਪ੍ਰਪੋਜ਼ ਕਰਨ ਲਈ ਇਕ ਜਹਾਜ਼ ਕਿਰਾਏ 'ਤੇ ਲਿਆ ਅਤੇ ਉਸ ਨੂੰ ਇਕ ਛੋਟੀ ਹਵਾਈ ਯਾਤਰਾ 'ਤੇ ਜਾਣ ਲਈ ਕਿਹਾ। ਓਲੀਵੀਆ ਟੌਫਟ ਇਸ ਯਾਤਰਾ 'ਤੇ ਜਾਣ ਲਈ ਮੰਨ ਗਈ। ਜਦੋਂ ਗੈਵਿਨ ਆਪਣੀ ਪ੍ਰੇਮਿਕਾ ਓਲੀਵੀਆ ਨਾਲ ਹਵਾ ਵਿਚ ਗਿਆ ਤਾਂ ਉਨ੍ਹਾਂ ਦੋਹਾਂ ਨੇ ਥੱਲੇ ਬਰਫ 'ਤੇ ਲਿਖੇ ਪ੍ਰਸਤਾਵ ਵੱਲ ਦੇਖਿਆ। ਇਸ ਤਰ੍ਹਾਂ ਪ੍ਰਪੋਜ਼ ਕੀਤੇ ਜਾਣ ਮਗਰੋਂ ਓਲੀਵੀਆ ਉਸ ਨਾਲ ਵਿਆਹ ਕਰਨ ਲਈ ਮੰਨ ਗਈ।
ਇੰਡੋਨੇਸ਼ੀਆ ਸਟਾਕ ਐਕਸਚੇਂਜ ਇਮਾਰਤ ਦਾ ਡਿੱਗਿਆ ਇਕ ਹਿੱਸਾ, 75 ਜ਼ਖਮੀ
NEXT STORY