ਟੋਰਾਂਟੋ — ਟੋਰਾਂਟੋ ਪੁਲਸ ਨੂੰ ਸਪਾ ਸੈਂਟਰ 'ਚ ਮਸਾਜ ਕਰਨ ਵਾਲੇ ਨੂੰ ਉਸ ਵੇਲੇ ਹਿਰਾਸਤ 'ਚ ਲੈ ਲਿਆ ਗਿਆ ਜਦੋਂ ਉਸ 'ਤੇ ਇਕ 41 ਸਾਲਾਂ ਔਰਤ ਨੇ ਜਿਨਸੀ ਸੋਸ਼ਣ ਕਰਨ ਦਾ ਦੋਸ਼ ਲਾਇਆ। ਇਹ ਘਟਨਾ 12 ਜਨਵਰੀ ਦੀ ਹੈ, ਜਦੋਂ ਉਹ ਔਰਤ ਈਸਟ ਯਾਰਕ 'ਚ ਸਥਿਤ ਇਕ ਸਪਾ ਸੈਂਟਰ 'ਚ ਮਸਾਜ ਕਰਾਉਣ ਗਈ ਸੀ ਤਾਂ ਉਦੋਂ 56 ਸਾਲਾਂ ਵਿਅਕਤੀ ਵੱਲੋਂ ਉਸ ਨਾਲ ਜਿਨਸੀ ਸੋਸ਼ਣ ਕੀਤਾ ਗਿਆ। ਜਿਸ ਦੀ ਪਛਾਣ ਡੋਗਲਸ ਕ੍ਰਿਸਟੋ ਸਪੈਂਟਸਨ ਵਜੋਂ ਕੀਤੀ ਗਈ। ਜਿਹੜਾ ਕਿ ਸਥਾਨਕ ਵਾਸੀ ਹੈ।
ਸਪਾ ਸੈਂਟਰ 'ਚ ਜਦੋਂ ਉਸ ਵਿਅਕਤੀ ਵਲੋਂ ਉਸ ਔਰਤ ਨਾਲ ਜਿਨਸੀ ਸੋਸ਼ਣ ਕੀਤਾ ਗਿਆ ਤਾਂ ਔਰਤ ਨੇ ਇਸ ਘਟਨਾ ਤੋਂ ਬਾਅਦ ਹੀ ਪੁਲਸ ਨੂੰ ਫੋਨ ਕਰ ਇਸ ਦੀ ਜਾਣਕਾਰੀ ਦਿੱਤੀ। ਟੋਰਾਂਟੋ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਨੇ ਉਸ 'ਤੇ ਇਕ ਔਰਤ ਦਾ ਜਿਨਸੀ ਸੋਸ਼ਣ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਕੋਰਟ ਦੇ ਸਾਹਮਣੇ 22 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ।
ਚੀਨ ਬਣਾ ਰਿਹੈ ਦੁਨੀਆ ਦਾ ਸਭ ਤੋਂ ਵੱਡਾ ਏਅਰਪੋਰਟ
NEXT STORY