ਖਾਰਟੂਮ (ਏਜੰਸੀ)- ਸੂਡਾਨ 'ਚ ਅਰਧ ਸੈਨਿਕ ਬਲਾਂ ਦੇ ਹਮਲੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਸਥਾਨਕ ਗੈਰ-ਸਰਕਾਰੀ ਸਮੂਹ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੱਧ ਸੂਡਾਨ ਵਿੱਚ ਸ਼ਹਿਰਾਂ ਅਤੇ ਪਿੰਡਾਂ ਉੱਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰ.ਐੱਸ.ਐੱਫ.) ਦੇ ਹਮਲਿਆਂ ਵਿੱਚ 10 ਤੋਂ ਵੱਧ ਲੋਕ ਮਾਰੇ ਗਏ ਹਨ। ਗੈਰ-ਸਰਕਾਰੀ ਪ੍ਰਤੀਰੋਧ ਕਮੇਟੀ ਨੇ ਕਿਹਾ ਕਿ ਐਤਵਾਰ ਅਤੇ ਸੋਮਵਾਰ ਵੱਡੀ ਗਿਣਤੀ ਵਿਚ ਜੰਜਵੀਦ ਮਿਲੀਸ਼ੀਆ ਨੇ ਗੇਜ਼ੀਰਾ ਰਾਜ ਦੇ ਪੂਰਬੀ ਖੇਤਰ 'ਤੇ ਹਮਲਾ ਕੀਤਾ ਅਤੇ ਤੰਬੌਲ ਅਤੇ ਰੁਫਾ ਸ਼ਹਿਰਾਂ ਦੇ ਨਾਲ-ਨਾਲ ਕਈ ਪਿੰਡਾਂ 'ਤੇ ਵੱਡੇ ਪੱਧਰ 'ਤੇ ਕਤਲੇਆਮ ਕੀਤਾ।
ਇਹ ਵੀ ਪੜ੍ਹੋ: 30 ਉਡਾਣਾਂ ’ਚ ਮਿਲੀ ਬੰਬ ਦੀ ਧਮਕੀ, 3 ਉਡਾਣਾਂ ਦਾ ਬਦਲਿਆ ਰੂਟ
ਕਮੇਟੀ ਨੇ ਕਿਹਾ, 'ਇਸ ਕਤਲੇਆਮ 'ਚ ਮਿਲੀਸ਼ੀਆ ਨੇ 10 ਤੋਂ ਵੱਧ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਕਈ ਹੋਰ ਜ਼ਖਮੀ ਹੋ ਗਏ।'ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਗਵਾਹਾਂ ਨੇ ਕਿਹਾ ਕਿ ਮੱਧ ਸੂਡਾਨ ਵਿਚ ਆਰ.ਐੱਸ.ਐੱਫ. ਕਮਾਂਡਰ ਅਬੂ ਅਕਲਾ ਕੀਕੇਲ ਵੱਲੋਂ ਆਪਣੀ ਫੌਜ ਨਾਲ ਸੂਡਾਨ ਦੇ ਆਰਮਡ ਫੋਰਸਿਜ਼ (ਐੱਸ.ਏ.ਐੱਫ.) ਦੇ ਸਾਹਮਏ ਆਤਮ-ਸਮਰਪਨ ਕਰਨ ਤੋਂ ਬਾਅਦ ਸੂਡਾਨੀ ਹਥਿਆਰਬੰਦ ਬਲਾਂ ਨੇ ਦੇ ਤੰਬੌਲ ਸ਼ਹਿਰ 'ਤੇ ਕੰਟਰੋਲ ਕਰ ਲਿਆ ਹੈ। ਹਾਲਾਂਕਿ, ਰੁਫਾ ਸ਼ਹਿਰ ਵਿੱਚ ਪ੍ਰਤੀਰੋਧ ਕਮੇਟੀਆਂ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ RSF ਯੂਨਿਟਾਂ ਨੇ ਐਤਵਾਰ ਸ਼ਾਮ ਨੂੰ ਸ਼ਹਿਰ ਉੱਤੇ ਜਵਾਬੀ ਹਮਲਾ ਕੀਤਾ ਸੀ। ਕਮੇਟੀ ਨੇ ਤੰਬੌਲ ਅਤੇ ਹੋਰ ਪੂਰਬੀ ਗੇਜ਼ੀਰਾ ਪਿੰਡਾਂ 'ਤੇ ਆਰ.ਐੱਸ.ਐੱਫ. ਦੇ ਹਮਲਿਆਂ ਨੂੰ ਬਦਲੇ ਦੀ ਮੁਹਿੰਮ ਦੱਸਿਆ ਹੈ। ਉਥੇ ਹੀ ਇਸ ਘਟਨਾ ਨੂੰ ਲੈ ਕੇ ਅਰਧ ਸੈਨਿਕ ਬਲਾਂ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਕਜ਼ਾਨ 'ਚ ਰੂਸ-ਯੂਕ੍ਰੇਨ ਯੁੱਧ 'ਤੇ ਬੋਲੇ PM ਮੋਦੀ, ਭਾਰਤ ਹੱਲ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮੁੰਦਰ 'ਚ ਪਿਆਰ ਦੀ ਡੁਬਕੀ... ਸਾਊਦੀ ਜੋੜੇ ਨੇ ਲਾਲ ਸਾਗਰ 'ਚ ਰਚਾਇਆ ਵਿਆਹ
NEXT STORY