ਬੀਜਿੰਗ (ਬਿਊਰੋ)— ਚੀਨ ਤੋਂ ਸ਼ੰਘਾਈ ਜਾ ਰਹੇ ਇਕ ਹਵਾਈ ਜ਼ਹਾਜ ਵਿਚ ਯਾਤਰੀ ਦੇ ਬੈਗ ਵਿਚ ਅਚਾਨਕ ਅੱਗ ਲੱਗ ਗਈ। ਸੂਤਰਾਂ ਮੁਤਾਬਕ ਕੱਲ ਜਦੋਂ ਯਾਤਰੀ ਗੁਆਂਗਝੋ ਤੋਂ ਚੀਨ ਦੀ ਦੱਖਣੀ ਏਅਰਲਾਈਨਜ਼ ਦੀ ਉਡਾਣ ਭਰਨ ਵਾਲੇ ਜਹਾਜ਼ ਵਿਚ ਸਵਾਰ ਹੋਏ ਸਨ, ਉਸ ਸਮੇਂ ਅਚਾਨਕ ਕੈਬਿਨ ਵਿਚ ਧੂੰਆਂ ਭਰ ਗਿਆ ਅਤੇ ਇਕ ਬੈਗ ਵਿਚ ਅੱਗ ਲੱਗ ਗਈ। ਇਹ ਅੱਗ ਪੂਰੇ ਡੱਬੇ ਵਿਚ ਫੈਲਣ ਲੱਗਦੀ ਹੈ। ਇਕ ਫਲਾਈਟ ਕਰਮਚਾਰੀ ਅਤੇ ਇਕ ਯਾਤਰੀ ਉਸੇ ਵੇਲੇ ਹਰਕਤ ਵਿਚ ਆਉਂਦੇ ਹਨ ਅਤੇ ਅੱਗ ਬੁਝਾਉਣ ਲਈ ਪਾਣੀ ਦੀਆਂ ਬੋਤਲਾਂ ਅਤੇ ਜੂਸ ਦੀ ਵਰਤੋਂ ਕਰਦੇ ਹਨ।
ਏਅਰਲਾਈਨਜ਼ ਨੇ ਆਪਣੇ ਬਿਆਨ ਵਿਚ ਕਿਹਾ ਕਿ ਦਮਕਲ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱੱਗ ਬੁਝਾ ਦਿੱਤੀ। ਏਅਰਲਾਈਨਜ਼ ਦੀ ਰਿਪੋਰਟ ਮੁਤਾਬਕ ਪੁਲਸ ਨੇ ਬੈਗ ਦੇ ਮਾਲਕ ਕੋਲੋਂ ਪੁੱਛਗਿੱਛ ਕੀਤੀ। ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਇਸ ਦੇ ਨਾਲ ਹੀ ਜਹਾਜ਼ ਨੂੰ ਵੀ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਇਸ ਹਾਦਸੇ ਮਗਰੋਂ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਸ਼ੰਘਾਈ ਲਿਜਾਣ ਵਿਚ ਹਵਾਈ ਜਹਾਜ਼ ਨੂੰ 3 ਘੰਟੇ ਲੱਗ ਗਏ। ਇਸ ਹਾਦਸੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ ਹੈ।
ਬ੍ਰਿਟੇਨ ਦੇ ਲੀਸੇਸਟਰ ਸ਼ਹਿਰ 'ਚ ਧਮਾਕਾ, 4 ਲੋਕਾਂ ਦੀ ਮੌਤ
NEXT STORY