ਮੋਗਾਦਿਸ਼ੂ-ਸੋਮਾਲੀਆ ਦੇ ਇਕ ਵੋਟਿੰਗ ਕੇਂਦਰ 'ਚ ਹੋਏ ਆਤਮਘਾਤੀ ਬੰਬ ਧਮਾਕੇ 'ਚ ਇਕ ਮਹਿਲਾ ਸੰਸਦ ਮੈਂਬਰ ਸਮੇਤ ਘਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਮਲਾ ਬੁੱਧਵਾਰ ਦੇਰ ਰਾਤ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਹਿਰਨ ਖੇਤਰ ਦੇ ਬੇਲੇਡਵੇਯੇਨ ਕਸਬੇ 'ਚ ਹੋਇਆ।
ਇਹ ਵੀ ਪੜ੍ਹੋ : ਦਿੱਲੀ ਪਹੁੰਚੇ ਚੀਨ ਦੇ ਵਿਦੇਸ਼ ਮੰਤਰੀ, ਕੱਲ ਜੈਸ਼ੰਕਰ ਤੇ NSA ਅਜੀਤ ਡੋਭਾਲ ਨਾਲ ਕਰ ਸਕਦੇ ਹਨ ਮੁਲਾਕਾਤ
ਮ੍ਰਿਤਕਾਂ 'ਚ ਸਰਕਾਰ ਦੀ ਮੁਖ ਆਲੋਚਨ ਮੰਨੀ ਜਾਣ ਵਾਲੀ ਵਿਰੋਧੀ ਧਿਰ ਦੀ ਸੰਸਦ ਮੈਂਬਰ ਅਮੀਨ ਮੁਹਮੰਦ ਅਬਦੀ ਵੀ ਸ਼ਾਮਲ ਹੈ, ਜੋ ਨੈਸ਼ਨਲ ਅਸੈਂਬਲੀ ਦੀ ਆਪਣੀ ਸੀਟ 'ਤੋਂ ਹੋ ਰਹੀਆਂ ਚੋਣਾਂ ਲਈ ਪ੍ਰਚਾਰ ਕਰ ਰਹੀ ਸੀ। ਸੋਮਾਲੀਆ ਦੇ ਹੀਰਸ਼ਾਬੇਲੇ ਸੂਬੇ ਦੇ ਗਵਰਨਰ ਅਲੀ ਗੁਦਵਾਲੇ ਨੇ ਦੱਸਿਆ ਕਿ ਹਮਲੇ ਦੀ ਜ਼ਿੰਮੇਵਾਰੀ ਸੋਮਾਲੀਆ ਦੀ ਵਿਦਰੋਹੀ ਸਮੂਹ ਅਲ-ਸ਼ਬਾਬ ਨੇ ਲਈ ਹੈ।
ਇਹ ਵੀ ਪੜ੍ਹੋ : ਅਮਰੀਕੀ ਨਾਗਰਿਕ ਚਾਹੁੰਦੇ ਹਨ ਕਿ ਬਾਈਡੇਨ ਰੂਸ ਨੂੰ ਹੋਰ ਸਖ਼ਤ ਜਵਾਬ ਦੇਣ : AP-NORC ਸਰਵੇਖਣ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਦਿੱਲੀ ਪਹੁੰਚੇ ਚੀਨ ਦੇ ਵਿਦੇਸ਼ ਮੰਤਰੀ, ਕੱਲ ਜੈਸ਼ੰਕਰ ਤੇ NSA ਅਜੀਤ ਡੋਭਾਲ ਨਾਲ ਕਰ ਸਕਦੇ ਹਨ ਮੁਲਾਕਾਤ
NEXT STORY