ਲੰਡਨ (ਭਾਸ਼ਾ) ਭਾਰਤੀ ਮੂਲ ਦੇ ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਐਤਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਲਿਜ਼ ਟਰਸ ਦੀ ਥਾਂ ਨਵੇਂ ਨੇਤਾ ਦੀ ਚੋਣ ਲਈ ਆਪਣੀ ਉਮੀਦਵਾਰੀ ਦਾ ਰਸਮੀ ਐਲਾਨ ਕੀਤਾ ਅਤੇ ਆਰਥਿਕਤਾ ਵਿੱਚ ਸੁਧਾਰ ਦੀ ਆਪਣੀ ਵਚਨਬੱਧਤਾ ਦੁਹਰਾਈ। 42 ਸਾਲਾ ਸੁਨਕ ਨੂੰ ਪਾਰਲੀਮੈਂਟ ਵਿਚ ਘੱਟੋ-ਘੱਟ 128 ਟੋਰੀ ਮੈਂਬਰਾਂ ਦੇ ਸਮਰਥਨ ਨਾਲ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਦੌੜ ਵਿਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਜਾਨਸਨ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਦੌੜ ਵਿੱਚ ਲੋੜੀਂਦੇ 100 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ।
ਪੜ੍ਹੋ ਇਹ ਅਹਿਮ ਖ਼ਬਰ- ਟਰੂਡੋ ਦਾ ਅਹਿਮ ਫ਼ੈਸਲਾ, 'ਹੈਂਡਗੰਨ' ਦੀ ਵਿਕਰੀ 'ਤੇ ਲਗਾਈ ਪਾਬੰਦੀ
ਹਾਲਾਂਕਿ ਜਾਨਸਨ ਨੇ ਅਧਿਕਾਰਤ ਤੌਰ 'ਤੇ ਆਪਣੀ ਉਮੀਦਵਾਰੀ ਦਾ ਐਲਾਨ ਨਹੀਂ ਕੀਤਾ ਹੈ, ਪਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਤਿਕੋਣੀ ਹੋ ਸਕਦੀ ਹੈ, ਜਿਸ ਵਿਚ ਸੁਨਕ, ਜਾਨਸਨ ਅਤੇ ਪੈਨੀ ਮੋਰਡੌਂਟ ਸ਼ਾਮਲ ਹਨ। ਸੁਨਕ ਨੇ ਟਵੀਟ ਕੀਤਾ ਕਿ ਬ੍ਰਿਟੇਨ ਇਕ ਮਹਾਨ ਦੇਸ਼ ਹੈ ਪਰ ਸਾਡੇ ਸਾਹਮਣੇ ਇਕ ਵੱਡਾ ਆਰਥਿਕ ਸੰਕਟ ਹੈ। ਇਸ ਲਈ ਮੈਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਤੁਹਾਡੇ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਲੜ ਰਿਹਾ ਹਾਂ। ਮੈਂ ਆਪਣੀ ਆਰਥਿਕਤਾ ਨੂੰ ਠੀਕ ਕਰਨਾ ਚਾਹੁੰਦਾ ਹਾਂ, ਆਪਣੀ ਪਾਰਟੀ ਨੂੰ ਇਕਜੁੱਟ ਕਰਨਾ ਅਤੇ ਆਪਣੇ ਦੇਸ਼ ਲਈ ਕੰਮ ਕਰਨਾ ਚਾਹੁੰਦਾ ਹਾਂ।
ਪੜ੍ਹੋ ਇਹ ਅਹਿਮ ਖ਼ਬਰ-ਰਿਪੋਰਟ 'ਚ ਖੁਲਾਸਾ, ਕੀਨੀਆ 'ਚ ਲਾਪਤਾ ਹੋਏ 2 ਭਾਰਤੀ ਪੁਲਸ ਨੇ ਮਾਰ ਮੁਕਾਏ
ਸੁਨਕ ਨੇ ਟਵੀਟ ਕੀਤਾ ਕਿ ਸਾਡੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਪਰ ਜੇਕਰ ਅਸੀਂ ਸਹੀ ਚੋਣ ਕਰਦੇ ਹਾਂ ਤਾਂ ਮੌਕੇ ਅਸਾਧਾਰਨ ਹੁੰਦੇ ਹਨ। ਮੇਰੇ ਕੋਲ ਕੰਮ ਦਾ ਰਿਕਾਰਡ ਹੈ, ਸਾਡੇ ਸਾਹਮਣੇ ਆਉਣ ਵਾਲੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਇੱਕ ਸਪੱਸ਼ਟ ਯੋਜਨਾ ਹੈ ਅਤੇ ਮੈਂ 2019 ਦੇ ਮੈਨੀਫੈਸਟੋ ਵਿੱਚ ਜੋ ਵਾਅਦਾ ਕੀਤਾ ਸੀ ਉਸ ਦੀ ਪਾਲਣਾ ਕਰਾਂਗਾ। ਪ੍ਰਧਾਨ ਮੰਤਰੀ ਲਿੱਜ਼ ਟਰਸ ਨੇ ਕੰਜ਼ਰਵੇਟਿਵ ਪਾਰਟੀ ਵਿਚ ਆਪਣੇ ਖ਼ਿਲਾਫ਼ ਖੁੱਲ੍ਹੇ ਵਿਦਰੋਹ ਦੇ ਬਾਅਦ ਵੀਰਵਾਰ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਿਪੋਰਟ 'ਚ ਖੁਲਾਸਾ, ਕੀਨੀਆ 'ਚ ਲਾਪਤਾ ਹੋਏ 2 ਭਾਰਤੀ ਪੁਲਸ ਨੇ ਮਾਰ ਮੁਕਾਏ
NEXT STORY