ਵਾਸ਼ਿੰਗਟਨ (ਭਾਸ਼ਾ)— ਅਮਰੀਕਾ 'ਚ ਕਰੀਬ ਹਜ਼ਾਰਾਂ ਔਰਤਾਂ ਮਰਦ ਸਮਰਥਕਾਂ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਸੜਕਾਂ 'ਤੇ ਉੱਤਰੀਆਂ। ਔਰਤਾਂ ਦਾ ਇਹ ਦੂਜਾ ਮਾਰਚ ਸੀ , ਜੋ ਕਿ ਟਰੰਪ ਦੀਆਂ ਨੀਤੀਆਂ ਵਿਰੁੱਧ ਇਕ ਰਾਸ਼ਟਰ ਵਿਆਪੀ ਲੜੀ ਸੀ। ਔਰਤਾਂ ਨੇ ਇਸ ਮਾਰਚ ਨੂੰ ਰਾਜਧਾਨੀ ਵਾਸ਼ਿੰਗਟਨ, ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ ਅਤੇ ਲੱਗਭਗ 250 ਹੋਰ ਸ਼ਹਿਰਾਂ ਵਿਚ ਆਯੋਜਿਤ ਕੀਤਾ ਸੀ। ਔਰਤਾਂ ਦਾ ਇਹ ਮਾਰਚ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਵਿਰੁੱਧ ਸੀ। ਹਾਲੀਵੁੱਡ ਅਦਾਕਾਰਾ ਈਵਾ ਲੋਂਗੋਰਿਆ ਨੇ ਲਾਸ ਏਂਜਲਸ ਵਿਚ ਔਰਤਾਂ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ,''ਤੁਹਾਡਾ ਵੋਟ ਤੁਹਾਡੇ ਨਿੱਜੀ ਨਿਖਾਰ ਵਿਚ ਸਭ ਤੋਂ ਵੱਡਾ ਸ਼ਕਤੀਸ਼ਾਲੀ ਹਥਿਆਰ ਹੈ। ਹਰ ਵਿਅਕਤੀ ਨੂੰ ਵੋਟਿੰਗ ਲਈ ਖਾਸ ਅਧਿਕਾਰ ਪ੍ਰਾਪਤ ਹੋਣੇ ਚਾਹੀਦੇ ਹਨ।'' ਇਸ ਦੌਰਾਨ ਡੋਨਾਲਡ ਟਰੰਪ ਨੇ ਟਵਿੱਟਰ 'ਤੇ ਰੈਲੀ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬੀਤੇ ਸਾਲ ਦੇ ਆਰਥਿਕ ਲਾਭ ਕਾਰਨ ਔਰਤਾਂ ਨੂੰ ਲਾਭ ਪਹੁੰਚਾਇਆ ਸੀ। ਟਰੰਪ ਨੇ ਲਿਖਿਆ,''ਸਾਡੇ ਮਹਾਨ ਦੇਸ਼ ਵਿਚ ਹਰ ਥਾਂ ਕਾਫੀ ਚੰਗਾ ਮੌਸਮ ਹੈ। ਔਰਤਾਂ ਲਈ ਮਾਰਚ ਇਕ ਆਦਰਸ਼ ਦਿਨ ਹੈ। ਬੀਤੇ 12 ਮਹੀਨਿਆਂ ਵਿਚ ਕਾਫੀ ਸੁਧਾਰ ਕੀਤੇ ਗਏ ਹਨ ਅਤੇ ਬੀਤੇ 18 ਸਾਲਾਂ ਵਿਚ ਔਰਤਾਂ ਦੀ ਬੇਰੋਜ਼ਗਾਰੀ ਵਿਚ ਕਾਫੀ ਕਮੀ ਆਈ ਹੈ।''
ਕਿਰਤ ਮੰਤਰਾਲੇ ਮੁਤਾਬਕ ਦਸੰਬਰ ਵਿਚ 3.7 ਫੀਸਦੀ ਔਰਤਾਂ ਬੇਰੋਜ਼ਗਾਰ ਸਨ। ਟੇਨੇਸੀ ਦੀ ਇਕ 39 ਸਾਲਾ ਵਕੀਲ ਕੈਟੀ ਓ ਕੌਨਰ ਨੇ ਕਿਹਾ ਕਿ ਉਹ ਟਰੰਪ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ,''ਮੈਨੂੰ ਯਕੀਨ ਨਹੀਂ ਹੈ ਕਿ ਇਹ ਪ੍ਰਸ਼ਾਸਨ ਔਰਤਾਂ ਲਈ ਕੁਝ ਚੰਗਾ ਕਰ ਰਿਹਾ ਹੈ।'' ਇਸ ਤੋਂ ਪਹਿਲਾਂ ਬੀਤੇ ਸਾਲ ਹੋਈ ਔਰਤਾਂ ਦੀ ਰਾਸ਼ਟਰ ਵਿਆਪੀ ਰੈਲੀ ਵਿਚ ਕਰੀਬ 50 ਲੱਖ ਲੋਕਾਂ ਨੇ ਹਿੱਸਾ ਲਿਆ ਸੀ।
ਉੱਤਰੀ ਚਿਲੀ 'ਚ 6.3 ਤੀਬਰਤਾ ਦਾ ਭੂਚਾਲ
NEXT STORY