ਸੈਂਟੀਆਗੋ (ਭਾਸ਼ਾ)—ਉੱਤਰੀ ਚਿਲੀ 'ਚ 6.3 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸਥਾਨਕ ਸਮੇਂ ਅਨੁਸਾਰ, ਭੂਚਾਲ ਬੀਤੀ ਰਾਤ 10 ਵੱਜ ਕੇ 6 ਮਿੰਟ 'ਤੇ 110 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਭੂਚਾਲ ਦਾ ਕੇਂਦਰ ਪੁਤਰੇ ਸ਼ਹਿਰ ਤੋਂ 876 ਕਿਮੀ ਦੂਰ ਤਾਰਾਪਾਕਾ 'ਚ ਸੀ। ਚਿਲੀ ਦੀ ਸਥਾਨਕ ਮੀਡੀਆ ਨੇ ਦੱਸਿਆ ਹੈ ਕਿ ਨੁਕਸਾਨ ਦੀ ਤੱਤਕਾਲਿਕ ਖਬਰ ਨਹੀਂ ਹੈ। ਜਲ ਸੈਨਾ ਸੇਵਾ ਨੇ ਸੁਨਾਮੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਪਿੱਛਲੇ ਸਾਲ ਅਕਤੂਬਰ 'ਚ ਵੀ ਤਾਰਾਪਾਕਾ 'ਚ ਅਜਿਹਾ ਹੀ ਭੁਚਾਲ ਆਇਆ ਸੀ।
ਅਫਗਾਨੀ ਸੁਰੱਖਿਆ ਬਲਾਂ ਨੇ ਤਾਲਿਬਾਨੀ ਜੇਲ ਤੋਂ ਰਿਹਾਅ ਕਰਵਾਏ 67 ਫੌਜੀ
NEXT STORY