ਵੈਨਕੂਵਰ, (ਮਲਕੀਤ ਸਿੰਘ)- ਸਰਦਾਰ ਜੀ ਅਕੈਡਮੀ ਅਤੇ ਏਸ਼ੀਅਨ ਕਨੈਕਸ਼ਨ ਰੇਡੀਓ ਸਮੂਹ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਦੀ 132 ਸਟਰੀਟ 'ਤੇ ਸਥਿਤ ਤਾਜ ਪਾਰਕ ਕਨਵੈਂਸ਼ਨ ਸੈਂਟਰ ਵਿੱਚ ਸ਼ਾਮੀ 6 ਵਜੇ ਤੋਂ ਰਾਤ 10 ਵਜੇ ਤੱਕ ਆਯੋਜਿਤ ਕਰਵਾਇਆ ਸੁਰ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਧੂਮ ਧੜਕੇ ਨਾਲ ਸਮਾਪਤ ਹੋ ਗਿਆ। ਮੇਲੇ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਉੱਘੇ ਨੌਜਵਾਨ ਗਾਇਕ ਕੁਲਵਿੰਦਰ ਧਨੋਆ ਅਤੇ ਕੌਰ ਮਨਦੀਪ ਦੀ ਜੋੜੀ ਵੱਲੋਂ ਪੇਸ਼ ਕੀਤੇ ਚੋਣਵੇ ਗੀਤਾਂ ਨਾਲ ਸਮੁੱਚਾ ਮਾਹੌਲ ਰੰਗੀਨਮਈ ਬਣਿਆ ਰਿਹਾ।
ਇਸ ਮੌਕੇ ਸਰਦਾਰ ਜੀ ਅਕੈਡਮੀ ਦੇ ਸੰਚਾਲਕ ਕਰਮਵੀਰ ਸਿੰਘ ਵੱਲੋਂ ਵੀ ਆਪਣੇ ਚੋਣਵੇਂ ਗੀਤ ਗਾ ਕੇ ਹਾਜ਼ਰ ਸਰੋਤਿਆਂ ਦੀ ਵਾਹ-ਵਾਹ ਖਟੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਰੀ ਨਿਊਟਨ ਤੋਂ ਪੰਜਾਬੀ ਸਾਂਸਦ ਸੁਖ ਧਾਲੀਵਾਲ ਨੇ ਆਪਣੀ ਸੰਖੇਪ ਤਕਰੀਰ ਦੌਰਾਨ ਬੋਲਦਿਆ ਅਜਿਹੇ ਮੇਲੇ ਕਰਵਾਏ ਜਾਣ ਦੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਸਾਡੇ ਗੌਰਮਈ ਵਿਰਸੇ ਦੀ ਪਛਾਣ ਨੂੰ ਦਰਸਾਉਂਦੇ ਹਨ ਅਤੇ ਇਸ ਦੇ ਨਾਲ-ਨਾਲ ਨਵੀਂ ਪੀੜੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਅਜਿਹੇ ਮੇਲੇ ਕਰਾਉਣੇ ਸਮੇਂ ਦੀ ਲੋੜ ਹੈ।
ਅਖੀਰ ਵਿੱਚ ਸਾਰਿਆਂ ਨੇ ਸਮੂਹਿਕ ਤੌਰ 'ਤੇ ਪਰੋਸੇ ਰਾਤ ਦੇ ਭੋਜਨ ਦਾ ਵੀ ਆਨੰਦ ਮਾਣਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਉੱਘੇ ਪੱਤਰਕਾਰ ਨਿਰੰਜਨ ਸਿੰਘ ਲੇਹਲ, ਜਰਨੈਲ ਸਿੰਘ ਖੰਡੌਲੀ, ਮਹੇਸ਼ਇਦਰ ਸਿੰਘ ਮਾਂਗਟ, ਪਰਮਜੀਤ ਜਵੰਦਾ, ਕੁਲਵਿੰਦਰ ਸੋਢੀ, ਰਾਣਾ ਗਿੱਲ, ਸੁਖਵਿੰਦਰ ਗੋਸਲ, ਸੱਤੀ ਕੰਗ, ਗੈਰੀ ਮਾਂਗਟ, ਜਸਵੀਰ ਸ਼ੀਰਾ, ਸਤ ਪਾਵਰ, ਜੀਵਨ ਸ਼ੇਰਗਿਲ, ਮੈਨੀ ਬਡਿਆਲ ਅਤੇ ਢਿੱਲੋਂ ਵੀ ਹਾਜ਼ਰ ਸਨ।
ਦੋ ਦਹਾਕਿਆਂ ਤੋਂ ਵੀ ਹੇਠਲੇ ਪੱਧਰ ‘ਤੇ ਪਹੁੰਚੀ ਵੈਨਕੂਵਰ ਏਰੀਏ ਦੇ ਘਰਾਂ ਦੀ ਵਿਕਰੀ
NEXT STORY