ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਦੀ ਪੇਸ਼ਕਸ਼ 'ਤੇ ਭਾਰਤ ਦੀ ਸਖਤ ਪ੍ਰਕਿਰਿਆ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ ਸਾਹਮਣੇ ਆਇਆ ਹੈ। ਇਮਰਾਨ ਖਾਨ ਨੇ ਭਾਰਤ ਦੀ ਪ੍ਰਕਿਰਿਆ 'ਤੇ ਹੈਰਾਨੀ ਜਤਾਈ ਹੈ। ਇਮਰਾਨ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਟਰੰਪ ਦੇ ਪ੍ਰਸਤਾਵ 'ਤੇ ਭਾਰਤ ਰੁੱਖ ਤੋਂ ਹੈਰਾਨ ਹਾਂ। ਟਰੰਪ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ 70 ਸਾਲਾਂ ਤੋਂ ਜਾਰੀ ਵਿਵਾਦ ਨੂੰ ਹੱਲ ਕਰਨ ਲਈ ਪਹਿਲ ਕਰਨਾ ਚਾਹੁੰਦੇ ਹਨ।
ਇਮਰਾਨ ਖਾਨ ਨੇ ਇਕ ਟਵੀਟ 'ਚ ਲਿਖਿਆ ਕਿ ਕਸ਼ਮੀਰ ਵਿਵਾਦ ਨਾ ਸੁਲਝਣ ਕਾਰਨ ਕਸ਼ਮੀਰ ਦੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਮਰਾਨ ਨੇ ਅਮਰੀਕੀ ਰਾਸ਼ਟਰਪਤੀ ਦੀ ਪਹਿਲ ਦਾ ਸਵਾਗਤ ਕੀਤਾ ਅਤੇ ਇਸ ਦੇ ਨਾਲ ਨਾਲ ਅਮਰੀਕੀ ਪਾਕਿਸਤਾਨੀ ਨਾਗਰਿਕਾਂ ਦਾ ਵੀ ਆਭਾਰ ਜਤਾਇਆ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਕਸ਼ਮੀਰ 'ਤੇ ਵਿਚੋਲਗੀ ਦੀ ਪੇਸ਼ਕਸ਼ ਤੋਂ ਬਾਅਦ ਭਾਰਤ ਨੇ ਉਨ੍ਹਾਂ ਦੀ ਇਸ ਟਿੱਪਣੀ ਨੂੰ ਖਾਰਿਜ਼ ਕਰਦੇ ਹੋਏ ਉਨ੍ਹਾਂ ਦੇ ਬਿਆਨ ਦਾ ਖੰਡਨ ਕੀਤਾ ਸੀ। ਵਿਦੇਸ਼ ਮੰਤਰਾਲੇ ਨੇ ਟਰੰਪ ਦੀ ਟਿੱਪਣੀ ਨੂੰ ਖਾਰਿਜ਼ ਕਰਦੇ ਹੋਏ ਸਪੱਸ਼ਟ ਕੀਤਾ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਦੋਪੱਖੀ ਮਾਮਲਾ ਹੈ ਅਤੇ ਇਸ 'ਚ ਕਿਸੇ ਤੀਜੇ ਪੱਥ ਦੀ ਵਿਚੋਲਗੀ ਸਵੀਕਾਰ ਨਹੀਂ ਕੀਤੀ ਜਾਵੇਗੀ।
ਇਜ਼ਰਾਇਲ, ਯੇਰੂਸ਼ਲਮ 'ਚ ਤੋੜ ਰਿਹੈ ਫਲਸਤੀਨੀਆਂ ਦੇ ਘਰ, ਕਈ ਲੋਕ ਹੋਏ ਬੇਘਰ
NEXT STORY