ਸਟਾਕਹੋਲਮ (ਭਾਸ਼ਾ): ਸਵੀਡਨ ਵਿੱਚ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਕੋਵਿਡ-19 ਟੀਕੇ ਦੀ ਚੌਥੀ ਖੁਰਾਕ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਚੌਥੀ ਖੁਰਾਕ ਉਹਨਾਂ ਲੋਕਾਂ ਨੂੰ ਵੀ ਦਿੱਤੀ ਜਾਵੇਗੀ, ਜਿਹਨਾਂ ਦੀ ਘਰ ਵਿਚ ਦੇਖਭਾਲ ਕੀਤੀ ਜਾ ਰਹੀ ਹੈ ਜਾਂ ਉਹ ਨਰਸਿੰਗ ਹੋਮ 'ਚ ਰਹਿ ਰਹੇ ਹਨ। ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਚੌਥੀ ਖੁਰਾਕ ਪਿਛਲੀ (ਤੀਸਰੀ) ਖੁਰਾਕ ਦੇ ਚਾਰ ਮਹੀਨਿਆਂ ਬਾਅਦ ਲੱਗੇਗੀ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦੀ ਪੀਐਮ ਨੇ ਟੀਕਾ ਵਿਰੋਧੀ ਪ੍ਰਦਰਸ਼ਨ ਖ਼ਿਲਾਫ਼ ਸਖ਼ਤ ਰੁਖ਼ ਅਪਨਾਉਣ ਦੇ ਦਿੱਤੇ ਸੰਕੇਤ
ਸਵੀਡਿਸ਼ ਜਨ ਸਿਹਤ ਏਜੰਸੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੇਸ਼ ਦੇ ਸਿਖਰ ਦੇ ਮਹਾਮਾਰੀ ਮਾਹਰ ਐਂਡੀਯਰਸ ਟੇਗਨੇਲ ਨੇ ਕਿਹਾ ਕਿ ਚੌਥੀ ਖੁਰਾਕ ਇਸ ਗੰਭੀਰ ਬਿਮਾਰੀ ਖ਼ਿਲਾਫ਼ ਸੁਰੱਖਿਆ ਨੂੰ ਮਜ਼ਬੂਤੀ' ਪ੍ਰਦਾਨ ਕਰੇਗੀ। ਸਵੀਡਨ ਯੂਰਪ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਮਹਾਮਾਰੀ ਦੇ ਜ਼ਿਆਦਾਤਰ ਦੌਰ ਵਿੱਚ ਇਨਫੈਕਸ਼ਨ ਨੂੰ ਲੈ ਕੇ ਚੀਜ਼ਾਂ ਨੂੰ ਨਾਗਰਿਕਾਂ 'ਤੇ ਛੱਡ ਦੇਣ ਵਿਚ ਅੱਗੇ ਰਿਹਾ ਹੈ। ਉਸ ਨੇ ਕਦੇ ਤਾਲਾਬੰਦੀ ਨਹੀਂ ਲਗਾਈ ਅਤੇ ਨਾ ਹੀ ਕਾਰੋਬਾਰ ਬੰਦ ਕੀਤੇ ਸਗੋਂ ਉਸ ਨੇ ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਨਿੱਜੀ ਜਵਾਬਦੇਹੀ 'ਤੇ ਭਰੋਸਾ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਦਾਇਰ ਪਟੀਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ
ਹਾਲਾਂਕਿ ਨੋਰਡਿਕ ਖੇਤਰ ਵਿੱਚ ਸ਼ਾਮਲ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਸਵੀਡਨ ਵਿੱਚ ਕੋਰੋਨਾ ਵਾਇਰਸ ਤੋਂ ਜ਼ਿਆਦਾ ਮੌਤਾਂ ਹੋਈਆਂ। ਯੂਰਪ ਦੇ ਹੋਰ ਸਥਾਨਾਂ ਜਿੱਥੇ ਤਾਲਾਬੰਦੀ ਲਗਾਈ ਗਈ ਸੀ, ਉੱਥੇ ਘੱਟ ਮੌਤਾਂ ਹੋਈਆਂ। ਇਸੇ ਮਹੀਨੇ ਦੇ ਸ਼ੁਰੂ ਵਿਚ ਗੁਆਂਢੀ ਡੈਨਮਾਰਕ ਵਿਚ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਬਸੰਤ ਵਿਚ ਦੇਸ਼ ਦੇ ਟੀਕਾਕਰਨ ਪ੍ਰੋਗਰਾਮ ਦੀ ਸਮਾਪਤੀ 'ਤੇ ਵਿਚਾਰ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਬੱਚਿਆਂ ਨੂੰ ਬੂਸਟਰ ਡੋਜ਼ ਜਾਂ ਹੋਰਾਂ ਨੂੰ ਚੌਥੀ ਖੁਰਾਕ ਲਗਾਉਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।
ਜੈਸ਼ੰਕਰ ਨੇ ਫਿਲੀਪੀਨ ਦੇ ਵਿਦੇਸ਼ ਮੰਤਰੀ ਨਾਲ ਕਈ ਮੁੱਦਿਆਂ 'ਤੇ ਕੀਤੀ ਚਰਚਾ
NEXT STORY