ਮਨੀਲਾ (ਭਾਸ਼ਾ): ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਫਿਲੀਪੀਨ ਦੀ ਪਹਿਲੀ ਯਾਤਰਾ 'ਤੇ ਸੋਮਵਾਰ ਨੂੰ ਦੱਖਣੀ-ਪੂਰਬੀ ਏਸ਼ੀਆਈ ਦੇਸ਼ ਦੇ ਆਪਣੇ ਹਮਰੁਤਬਾ ਟਿਓਡੋਰੋ ਐਲ ਲੋਕਸਿਨ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਕਾਸ ਟੀਚਿਆਂ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਬ੍ਰਹਿਮੋਸ ਕਰੂਜ਼ ਮਿਜ਼ਾਈਲ ਦੀ ਤਿੰਨ ਬੈਟਰੀ ਭਾਰਤ ਤੋਂ ਖਰੀਦਣ ਲਈ 37.5 ਕਰੋੜ ਡਾਲਰ ਦੇ ਇੱਕ ਸੌਦੇ 'ਤੇ ਦੱਖਣੀ ਪੂਰਬੀ ਏਸ਼ੀਆਈ ਦੇਸ਼ ਦੇ ਹਸਤਾਖਰ ਕਰਨ ਦੇ ਕਰੀਬ ਦੋ ਹਫ਼ਤੇ ਬਾਅਦ ਜੈਸ਼ੰਕਰ ਫਿਲੀਪੀਨ ਦੀ ਤਿੰਨ ਦਿਨ ਯਾਤਰਾ 'ਤੇ ਹਨ।
ਜੈਸ਼ੰਕਰ ਨੇ ਟਵੀਟ ਕੀਤਾ ਕਿ ਫਿਲੀਪੀਨ ਕੇ ਵਿਦੇਸ਼ ਮੰਤਰੀ ਟਿਓਡੋਰੋ ਐਲ ਲੋਕਸਿਨ ਨਾਲ ਸਰਥਕ ਚਰਚਾ ਹੋਈ। ਅਸੀਂ ਸਾਡੀ (ਦੋ ਦੇਸ਼ਾਂ ਦੀ) ਸਾਂਝ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੇ ਹਾਂ। ਉਨ੍ਹਾਂ ਨੇ ਵਿਆਪਕ ਗੱਲਬਾਤ ਤੋਂ ਬਾਅਦ ਇੱਕ ਹੋਰ ਟਵੀਟ ਵਿੱਚ ਕਿਹਾ ਕਿ ਗੱਲਬਾਤ ਦੇ ਜ਼ਰੀਏ ਸਾਂਝੇ ਏਜੰਡੇ ਨੂੰ ਅੱਗੇ ਲਿਜਾਣ ਦੀ ਉਮੀਦ ਕਰਦੇ ਹਾਂ। ਗਰਮਜੋਸ਼ੀ ਭਰੇ ਸੁਆਗਤ ਅਤੇ ਸਨਮਾਨ ਲਈ ਤੁਹਾਡਾ ਧੰਨਵਾਦ। ਇਸ ਤੋਂ ਪਹਿਲਾਂ ਫਿਲੀਪੀਨ ਦੇ ਵਿਦੇਸ਼ ਵਿਭਾਗ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ''ਮੰਤਰੀ ਲੋਕਸਿਨ ਅਤੇ ਜੈਸ਼ੰਕਰ ਦੇ ਫਿਲੀਪੀਨ ਅਤੇ ਭਾਰਤ ਦੇ ਵਿਚਕਾਰ ਮੌਜੂਦਾ ਮਜ਼ਬੂਤ ਸਬੰਧਾਂ ਦੇ ਨਾਲ ਦੁਵੱਲੇ ਸਬੰਧਾਂ ਦੇ ਭਵਿੱਖ ਦੀ ਦਿਸ਼ਾ ਵਿਚ ਚਰਚਾ ਕਰਨ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦੀ ਪੀਐਮ ਨੇ ਟੀਕਾ ਵਿਰੋਧੀ ਪ੍ਰਦਰਸ਼ਨ ਖ਼ਿਲਾਫ਼ ਸਖ਼ਤ ਰੁਖ਼ ਅਪਨਾਉਣ ਦੇ ਦਿੱਤੇ ਸੰਕੇਤ
ਲੋਕਸਿਨ ਨੇ ਗੱਲਬਾਤ ਲਈ ਜੈਸ਼ੰਕਰ ਦੇ ਇੱਥੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਯਾਤਰਾ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਦੋਵਾਂ ਧਿਰਾਂ ਨਵੰਬਰ 2020 ਵਿੱਚ ਦੋ-ਪੱਖੀ ਸਹਿਯੋਗ ਤੇ ਸੰਯੁਕਤ ਰਾਸ਼ਟਰ ਦੀ ਬੈਠਕ ਤੋਂ ਬਾਅਦ ਦੋ-ਪੱਖੀ ਸਬੰਧਾਂ ਵਿੱਚ ਘਟਨਾਕ੍ਰਮ ਦੀ ਸਮੀਖਿਆ ਕਰਨਗੀਆਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਪਸੀ ਸੰਪਰਕ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ। ਮੰਤਰਾਲੇ ਨੇ ਕਿਹਾ ਕਿ ਇਸ ਯਾਤਰਾ ਤੋਂ ਹਿੰਦ-ਪ੍ਰਸ਼ਾਂਤ ਵਿੱਚ ਸਾਡੇ ਅਹਿਮ ਹਿੱਸੇਦਾਰਾਂ ਆਸਟ੍ਰੇਲੀਆ ਅਤੇ ਫਿਲੀਪੀਨ ਨਾਲ ਦੋ-ਪੱਖੀ ਰਿਸ਼ਤਿਆਂ ਨੂੰ ਹੋਰ ਗਤੀ ਮਿਲਣ ਦੀ ਉਮੀਦ ਹੈ। ਜੈਸ਼ੰਕਰ ਆਸਟ੍ਰੇਲੀਆ ਤੋਂ ਇੱਥੇ ਪਹੁੰਚੇ ਹਨ। ਆਸਟ੍ਰੇਲੀਆ ਵਿਚ ਉਹ ਕਵਾਡ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਕਵਾਡ ਦੇਸ਼ ਦੇ ਆਪਣੇ ਹਮਰੁਤਬਿਆਂ ਨਾਲ ਦੋ-ਪੱਖੀ ਵਾਰਤਾ ਵੀ ਕੀਤੀ।
ਹਾਂਗਕਾਂਗ ਨੇ ਬਣਾਈ 3 ਸਾਲ ਦੇ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ
NEXT STORY