ਸਿਡਨੀ (ਸਨੀ ਚਾਂਦਪੁਰੀ)- ਕੋਰੋਨਾ ਨੇ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਮੁੜ ਦਸਤਕ ਦੇ ਦਿੱਤੀ ਹੈ । ਜਿਸ ਨਾਲ ਆਸਟ੍ਰੇਲੀਅਨ ਸਰਕਾਰ ਵੱਲੋਂ ਇਸ ਦੇ ਜ਼ਿਆਦਾ ਫੈਲਾਅ ਤੋਂ ਬਚਣ ਲਈ ਪਾਬੰਦੀਆਂ ਲਗਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ । ਹੁਣ ਤੱਕ ਸਿਡਨੀ ਵਿਚ ਕਰੋਨਾ ਦੇ 37 ਕੇਸ ਸਾਹਮਣੇ ਆਏ ਹਨ। ਇਹ ਕੇਸ ਪੂਰਬੀ ਉਪਨਗਰਾਂ ਵਿਚ ਹਨ ।
ਮਾਸਕ ਪਾਉਣਾ ਹੋਵੇਗਾ ਜ਼ਰੂਰੀ
ਕਰੋਨਾ ਦੇ ਵਧਦੇ ਫੈਲਾਅ ਕਰਕੇ ਸਰਕਾਰ ਵੱਲੋਂ ਸਿਡਨੀ ਵਾਸੀਆਂ ਨੂੰ ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਗਏ ਹਨ। ਆਫਿਸ, ਰੇਲ, ਬੱਸ, ਜਨਤਕ ਥਾਂਵਾਂ ਅਤੇ ਬਾਕੀ ਥਾਂਵਾਂ 'ਤੇ ਵੀ ਮਾਸਕ ਪਹਿਨਣਾ ਲਾਜ਼ਮੀ ਹੈ। ਘਰਾਂ ਵਿਚ ਇਕੱਠ ਕਰਨ ਨੂੰ ਲੈ ਕੇ ਵੀ ਲਿਮਟ ਰੱਖੀ ਗਈ ਹੈ। ਬੱਚਿਆਂ ਸਮੇਤ 5 ਲੋਕਾਂ ਦੇ ਇਕੱਠ ਤੋਂ ਵੱਧ ਨਹੀਂ ਕਰ ਸਕਦੇ। ਸਿਡਨੀ ਤੋਂ ਬਾਹਰ ਜਾਣ 'ਤੇ ਵੀ ਕਈ ਥਾਂਵਾਂ ਤੇ ਪਾਬੰਦੀ ਲਗਾਈ ਗਈ ਹੈ। ਜਿੰਮ ਵਿਚ ਵੀ ਇਕ ਸਮੇਂ ਜ਼ਿਆਦਾ ਲੋਕਾਂ ਦੇ ਆਉਣ 'ਤੇ ਪਾਬੰਦੀ ਲਗਾਈ ਗਈ ਹੈ। ਸਿਡਨੀ ਦੇ ਸੱਤ ਕਾਂਊਸਲ ਹਾਟਸਪਾਟ 'ਤੇ ਹਨ ਜ਼ਿਹਨਾਂ ਵਿਚ ਸਿਟੀ ਆਫ ਸਿਡਨੀ, ਵੂਲਹਾਹਰਾ, ਕਨੇਡਾ ਬੇਅ, ਬੇਅ ਸਾਈਡ, ਇਨਰ ਵੈਸਟ, ਰੈਂਡਵਿਕ ਹਨ। ਇਹਨਾਂ ਸਥਾਨਾਂ 'ਤੇ ਰਹਿਣ ਵਾਲੇ ਗ੍ਰੇਟਰ ਸਿਡਨੀ ਨਹੀਂ ਛੱਡ ਸਕਦੇ।
ਵੱਡੀ ਖ਼ਬਰ: ਅਮਰੀਕਾ ਦੇ ਵੱਡੇ ਕਾਰੋਬਾਰੀ ਜੌਨ ਮੈਕਾਫੀ ਸਪੇਨ ਦੀ ਜੇਲ੍ਹ 'ਚ ਮਰੇ ਹੋਏ ਪਾਏ ਗਏ
NEXT STORY