ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਦੋ ਮਹੀਨਿਆਂ ਦੀ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਬੱਚੀ ਨੂੰ ਸਿਡਨੀ ਦੇ ਚਿਲਡਰਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਬੱਚੀ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ 'ਤੇ 50 ਕਿਲੋ ਦਾ ਟੈਂਟ ਡਿੱਗਾ, ਜਿਸ ਕਾਰਨ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਬੱਚੀ ਦੀ ਛਾਤੀ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਹ ਹਾਦਸਾ ਬੁੱਧਵਾਰ ਦੀ ਸ਼ਾਮ ਤਕਰੀਬਨ 4.30 ਵਜੇ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਟੈਂਟ ਫਿਸਲ ਗਿਆ ਅਤੇ ਉਹ ਕਾਰ 'ਤੇ ਜਾ ਡਿੱਗਾ, ਜਿਸ ਕਾਰਨ ਬੱਚੀ ਜ਼ਖਮੀ ਹੋ ਗਈ। ਨਿਊ ਸਾਊਥ ਵੇਲਜ਼ ਐਂਬੂਲੈਂਸ ਅਧਿਕਾਰੀਆਂ ਨੇ ਕਿਹਾ ਕਿ 4 ਕਰੂ ਮੈਂਬਰ ਘਟਨਾ ਦੇ ਸਿਰਫ 3 ਮਿੰਟਾਂ ਬਾਅਦ ਪਹੁੰਚ ਗਏ।
ਗੰਭੀਰ ਜ਼ਖਮੀ ਹਾਲਤ 'ਚ ਬੱਚੀ ਨੂੰ ਏਅਰ ਐਂਬੂਲੈਂਸ ਜ਼ਰੀਏ ਹਸਪਤਾਲ ਲਿਜਾਇਆ ਗਿਆ। ਬੱਚੀ ਦੀ ਹਾਲਤ ਸਥਿਰ ਬਣੀ ਹੋਈ ਹੈ। ਬੱਚੀ ਦੀ ਮਾਂ ਹਸਪਤਾਲ ਲੈ ਜਾਉਣ ਦੌਰਾਨ ਨਾਲ ਰਹੀ। ਓਧਰ ਬੱਚੀ ਦੇ ਮਾਪਿਆਂ ਨੇ ਦੱਸਿਆ ਕਿ ਉਹ ਕਿਤੇ ਜਾ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਕਾਰ 'ਤੇ ਟੈਂਟ ਡਿੱਗ ਗਿਆ।
ਅਲਬਰਟਾ 'ਚ ਫਲੂ ਕਾਰਨ ਚਾਰ ਮਹੀਨਿਆਂ ਦੇ ਬੱਚੇ ਦੀ ਮੌਤ ਅਤੇ ਹੋਰ 14 ਬੀਮਾਰ
NEXT STORY