ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਵਿਚ ਨਾਗਰਿਕਾਂ 'ਤੇ ਸ਼ੱਕੀ ਰਾਸਾਇਣਿਕ ਹਥਿਆਰਾਂ ਨਾਲ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ 48 ਘੰਟਿਆਂ ਅੰਦਰ ਇਸ 'ਤੇ ਇਕ ਫੈਸਲਾ ਲੈਣ ਦਾ ਵਾਅਦਾ ਕੀਤਾ ਹੈ। ਟਰੰਪ ਨੇ ਆਪਣੇ ਕੈਬਨਿਟ ਸਹਿਯੋਗੀਆਂ ਨੂੰ ਕਿਹਾ ਇਸ ਤਰ੍ਹਾਂ ਦੇ 'ਬੇਰਹਿਮ ਅਤੇ ਭਿਆਨਕ' ਹਮਲੇ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਰਾਸ਼ਟਰਪਤੀ ਨੇ ਕੱਲ ਕਿਹਾ, 'ਅਸੀਂ ਸਥਿਤੀ 'ਤੇ ਬਹੁਤ ਹੀ ਨੇੜਿਓਂ ਨਜ਼ਰ ਰੱਖ ਰਹੇ ਹਾਂ। ਅਸੀਂ ਆਪਣੇ ਸੈਨਿਕਾਂ ਅਤੇ ਹੋਰ ਸਾਰੇ ਲੋਕਾਂ ਨਾਲ ਬੈਠਕ ਕਰ ਰਹੇ ਹਾਂ। ਅਸੀਂ 24 ਤੋਂ 48 ਘੰਟਿਆਂ ਅੰਦਰ ਇਸ 'ਤੇ ਕੋਈ ਵੱਡਾ ਫੈਸਲਾ ਲੈਣ ਜਾ ਰਹੇ ਹਾਂ।' ਉਨ੍ਹਾਂ ਦੱਸਿਆ, 'ਜਦੋਂ ਅਜਿਹੀ ਗੱਲ ਹੁੰਦੀ ਹੈ ਤਾਂ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਨ। ਇਹ ਮਨੁੱਖਤਾ ਲਈ ਹੈ। ਅਸੀਂ ਮਨੁੱਖਤਾ ਦੀ ਗੱਲ ਕਰ ਰਹੇ ਹਾਂ ਅਤੇ ਇਸ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।' ਸ਼ਾਮ ਨੂੰ ਉਨ੍ਹਾਂ ਨੇ ਸੀਰੀਆ ਮੁੱਦੇ 'ਤੇ ਆਪਣੇ ਸੈਨਾ ਦੇ ਸੀਨੀਅਰ ਅਧਿਕਾਰੀਆਂ ਅਤੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, 'ਇਥੇ ਅਸੀਂ ਸੀਰੀਆ ਅਤੇ ਬਹੁਤ ਸਾਰੀਆਂ ਗੰਭੀਰ ਚੀਜ਼ਾਂ 'ਤੇ ਗੱਲ ਕਰ ਰਹੇ ਹਾਂ। ਅਸੀਂ ਇੱਥੇ ਅੱਜ ਰਾਤ ਸੀਰੀਆ 'ਤੇ ਚਰਚਾ ਕਰਨ ਲਈ ਇਕੱਠੇ ਹੋਏ ਹਾਂ।'
ਖਬਰਾਂ ਮੁਤਾਬਕ ਸੀਰੀਆ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਦੋਓਮਾ ਸ਼ਹਿਰ ਵਿਚ ਕਥਿਤ ਤੌਰ 'ਤੇ ਜ਼ਹਿਰੀਲੀ ਗੈਸ ਦੇ ਹਮਲੇ ਵਿਚ ਘੱਟ ਤੋਂ ਘੱਟ 40 ਲੋਕ ਮਾਰੇ ਗਏ ਹਨ। ਵ੍ਹਾਈਟ ਹਾਊਸ ਨੇ ਦੱਸਿਆ ਕਿ ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਹਮਲੇ ਵਿਚ ਸੀਰੀਆ ਦੇ ਰਾਸਾਇਣਿਕ ਹਥਿਆਰਾਂ ਦੇ ਉਪਯੋਗ ਦੇ ਮੁੱਦੇ 'ਤੇ ਆਪਣਾ ਸਹਿਯੋਗ ਜਾਰੀ ਰੱਖਣ 'ਤੇ ਗੱਲਬਾਤ ਕੀਤੀ।
ਕਰਮਚਾਰੀਆਂ ਦੀ ਹੜਤਾਲ ਕਾਰਨ ਲੁਫਥਾਂਸਾ ਦੀਆਂ 800 ਉਡਾਣਾਂ ਰੱਦ
NEXT STORY