ਅਲੇਪੋ (ਭਾਸ਼ਾ)- ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਸੀਰੀਆ ਦੇ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਏ। ਸੀਰੀਆ ਦੇ ਸਰਕਾਰੀ ਮੀਡੀਆ ਦੇ ਅਨੁਸਾਰ, ਦੇਸ਼ ਵਿੱਚ 7.8 ਦੀ ਤੀਬਰਤਾ ਵਾਲੇ ਭੂਚਾਲ ਦੇ 4 ਦਿਨ ਬਾਅਦ ਅਸਦ ਅਤੇ ਉਨ੍ਹਾਂਦੀ ਪਤਨੀ ਅਸਮਾ ਸ਼ੁੱਕਰਵਾਰ ਨੂੰ ਅਲੇਪੋ ਯੂਨੀਵਰਸਿਟੀ ਹਸਪਤਾਲ ਵਿੱਚ ਜ਼ਖ਼ਮੀਆਂ ਨੂੰ ਮਿਲਣ ਗਏ।
ਪਹਿਲਾਂ ਹੀ ਭਾਰੀ ਬੰਬਾਰੀ ਅਤੇ ਹਵਾਈ ਹਮਲਿਆਂ ਨਾਲ ਤਬਾਹੀ ਝੱਲ ਰਿਹਾ ਅਲੇਪੋ 6 ਫਰਵਰੀ ਨੂੰ ਆਏ ਭੂਚਾਲ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਵਿੱਚੋਂ ਇੱਕ ਹੈ। ਅਸਦ ਮਦਦ ਭੇਜਣ ਵਾਲੇ ਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਨਾਲ ਦਮਿਸ਼ਕ ਵਿੱਚ ਮੁਲਾਕਾਤ ਕਰਦੇ ਰਹੇ ਹਨ। ਅਲੇਪੋ ਦੀ ਸ਼ੁੱਕਰਵਾਰ ਦੀ ਯਾਤਰਾ ਭੂਚਾਲ ਪ੍ਰਭਾਵਿਤ ਖੇਤਰਾਂ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਹੈ।
ਵਿਦੇਸ਼ਾਂ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਨੇ ਤੋੜੇ ਰਿਕਾਰਡ, ਅੰਕੜੇ ਜਾਣ ਹੋਵੇਗੀ ਹੈਰਾਨੀ
NEXT STORY