ਦਮਿਸ਼ਕ— ਸੀਰੀਆ 'ਚ ਸਰਕਾਰੀ ਕੰਟਰੋਲ ਵਾਲੇ ਇਲਾਕਿਆਂ 'ਚ ਐਤਵਾਰ ਨੂੰ ਸਥਾਨਕ ਚੋਣਾਂ 'ਚ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਦੇਸ਼ 'ਚ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਹਕੂਮਤ ਖਿਲਾਫ 2011 'ਚ ਬਗਾਵਤ ਹੋਣ ਤੋਂ ਬਾਅਦ ਪਹਿਲੀ ਵਾਰ ਸਥਾਨਕ ਚੋਣਾਂ ਹੋ ਰਹੀਆਂ ਹਨ। ਇਨ੍ਹਾਂ 7 ਸਾਲਾਂ ਦੌਰਾਨ ਸੰਘਰਸ਼ 'ਚ 3,60,000 ਲੋਕਾਂ ਦੀ ਜਾਨ ਗਈ ਹੈ ਤੇ ਲੱਖਾਂ ਲੋਕਾਂ ਨੂੰ ਦੇਸ਼ 'ਚੋਂ ਭੱਜਣਾ ਪਿਆ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਵੀ ਖਸਤਾਹਾਲ ਹੋ ਗਈ ਹੈ। ਹੁਣ ਸੀਰੀਆਈ ਫੌਜੀਆਂ ਨੇ ਦੇਸ਼ ਦੇ ਤਕਰੀਬਨ ਦੋ ਤਿਹਾਈ ਇਲਾਕਿਆਂ 'ਤੇ ਦੁਬਾਰਾ ਕੰਟਰੋਲ ਹਾਸਲ ਕਰ ਲਿਆ ਹੈ।
ਸਰਕਾਰੀ ਪੱਤਰਕਾਰ ਏਜੰਸੀ ਸਨਾ ਦੀ ਰਿਪੋਰਟ ਮੁਤਾਬਕ ਸਰਕਾਰ ਦੇ ਕੰਟਰੋਲ ਵਾਲੇ ਸਾਰੇ ਇਲਾਕਿਆਂ 'ਚ ਵੋਟਿੰਗ ਕੇਂਦਰ ਸਥਾਨਕ ਸਮੇਂ ਮੁਤਾਬਕ ਸਵੇਰੇ 7 ਵਜੇ ਖੁੱਲ੍ਹ ਗਏ। ਇਹ 12 ਘੰਟਿਆਂ ਤੱਕ ਖੁੱਲ੍ਹੇ ਰਹਿਣਗੇ। ਹਾਲਾਂਕਿ ਵੋਟਿੰਗ ਲਈ ਜ਼ਿਆਦਾ ਗਿਣਤੀ 'ਚ ਲੋਕਾਂ ਦੇ ਨਿਕਲਣ 'ਤੇ ਵੋਟਿੰਗ ਦੇ ਸਮੇਂ 'ਚ ਪੰਜ ਘੰਟਿਆਂ ਦਾ ਵਾਧਾ ਵੀ ਕੀਤਾ ਜਾ ਸਕਦਾ ਹੈ। ਏਜੰਸੀ ਨੇ ਦੱਸਿਆ ਕਿ ਚੋਣਾਂ 'ਚ ਸਥਾਨਕ ਪ੍ਰਸ਼ਾਸਿਤ ਪ੍ਰੀਸ਼ਦ ਦੀਆਂ 18,478 ਸੀਟਾਂ 'ਤੇ 40,000 ਤੋਂ ਜ਼ਿਆਦਾ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਰਾਸ਼ਟਰਪਤੀ ਅਹੁਦੇ ਦੀ ਚੋਣ ਜਾਂ ਸੰਸਦੀ ਚੋਣਾਂ ਦੀ ਤੁਲਨਾ 'ਚ ਇਸ ਵਾਰ ਘੱਟ ਲੋਕ ਵੋਟਿੰਗ ਕੇਂਦਰ ਦਾ ਰੁਖ ਕਰ ਰਹੇ ਹਨ ਕਿਉਂਕਿ ਐਤਵਾਰ ਇਕ ਆਮ ਕੰਮਕਾਜੀ ਦਿਨ ਹੈ।
ਸੀਰੀਆ ਦੇ ਸਰਕਾਰੀ ਪ੍ਰਸਾਰਕ ਨੇ ਦੈਰ ਅਜ਼-ਜ਼ੋਰ 'ਚ ਵੋਟਿੰਗ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ ਹਨ, ਜਿਸ ਨੂੰ ਪਿਛਲੇ ਸਾਲ ਸੀਰੀਆਈ ਬਲਾਂ ਨੇ ਇਸਲਾਮਿਕ ਸਟੇਟ ਨਾਲ ਭਿਆਨਕ ਲੜਾਈ ਤੋਂ ਬਾਅਦ ਵਾਪਸ ਹਾਸਲ ਕੀਤਾ ਹੈ। ਸੀਰੀਆ 'ਚ 2016 'ਚ ਸੰਸਦੀ ਤੇ 2014 'ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਹੋਈਆਂ ਸਨ। ਦੇਸ਼ 'ਚ ਦਸੰਬਰ 2011 'ਚ ਸਥਾਨਕ ਚੋਣਾਂ ਹੋਈਆਂ ਸਨ।
ਤੂਫਾਨ 'ਮਾਂਖੁਤ' ਦੀ ਹਾਂਗਕਾਂਗ 'ਚ ਤਬਾਹੀ, ਫਿਲਪੀਨ 'ਚ ਵਧੀ ਮ੍ਰਿਤਕਾਂ ਦੀ ਗਿਣਤੀ
NEXT STORY