ਰੋਮ (ਕੈਂਥ) - ਇਟਲੀ ਦੇ ਬਰੇਸ਼ੀਆ ਕਰਮੋਨਾ ਦੇ ਕਸਬਾ ਕੁਈਜਾਨੋ ਦੀ ਓਲੀਓ ਵਿਖੇ ਟੀ-20 ਦੇ ਚੱਲ ਰਹੇ ਟੂਰਨਾਮੈਂਟ ਵਿਚ ਕੁਆਰਟਰ ਫਾਈਨਲ ਮੁਕਾਬਲੇ 'ਚ ਕੁਈਨਜਾਨੋ ਸੀ। ਕਲੱਬ ਨੇ ਓਰਜੀਨੌਵੀਂ ਨੂੰ 7 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਮੁਕਾਬਲੇ 'ਚ ਓਰਜੀਨੌਵੀਂ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 5 ਵਿਕਟਾਂ ਗਵਾ ਕੇ 168 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਚੌਥੇ ਟੈਸਟ 'ਚ ਬਣਾਇਆ ਵੱਡਾ ਰਿਕਾਰਡ, ਸਚਿਨ-ਪੋਂਟਿੰਗ ਨੂੰ ਛੱਡਿਆ ਪਿੱਛੇ
ਜਿਸ ਦੇ ਜਵਾਬ 'ਚ ਕੁਈਨਜਾਨੋ ਸੀ ਕਲੱਬ ਨੇ 3 ਵਿਕਟਾਂ ਗਵਾ ਕੇ 17ਵੇਂ ਓਵਰ 'ਚ ਹੀ 169 ਦੌੜਾਂ ਬਣਾ ਲਈਆਂ। ਇਸ ਮੈਚ 'ਚ ਕੁਈਨਜਾਨੋ ਸੀ ਕਲੱਬ ਵੱਲੋਂ ਸੰਦੀਪ ਗਿੱਲ ਨੇ ਅਜੇਤੂ 73 ਦੌੜਾਂ ਬਣਾ ਕੇ ਮੈਨ ਆਫ ਦਿ ਮੈਚ ਦਾ ਖਿਤਾਬ ਜਿੱਤਿਆ। ਇਸ ਟੂਰਨਾਮੈਂਟ ਦੇ ਅਗਲੇ ਕੁਆਰਟਰ ਫਾਈਨਲ 5 ਸਤੰਬਰ ਨੂੰ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ 8 ਅਗਸਤ ਨੂੰ ਸ਼ੁਰੂ ਹੋਇਆ ਸੀ, ਜਿਸ 'ਚ ਭਾਰਤੀ ਭਾਈਚਾਰੇ ਨਾਲ ਸੰਬੰਧਤ 10 ਟੀਮਾਂ ਤੇ ਕਲੱਬਾਂ ਨੇ ਹਿੱਸਾ ਲਿਆ ਸੀ।
ਇਹ ਖ਼ਬਰ ਪੜ੍ਹੋ- ਡਰਸਨ ਦਾ ਫਿਰ ਸ਼ਿਕਾਰ ਬਣੇ ਪੁਜਾਰਾ, ਇੰਨੀ ਵਾਰ ਕੀਤਾ ਆਊਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੋਅ ਬਾਈਡੇਨ ਨੇ ਕੈਲੀਫੋਰਨੀਆ 'ਚ ਜੰਗਲੀ ਅੱਗਾਂ ਦੇ ਮੱਦੇਨਜ਼ਰ ਕੀਤਾ ਐਮਰਜੈਂਸੀ ਦਾ ਐਲਾਨ
NEXT STORY