ਲੰਡਨ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਓਵਲ ਦੇ ਮੈਦਾਨ 'ਤੇ ਭਾਰਤੀ ਮੱਧਕ੍ਰਮ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੂੰ ਇਕ ਵਾਰ ਫਿਰ ਤੋਂ ਆਪਣੇ ਜਾਲ ਵਿਚ ਫਸਾ ਲਿਆ। ਐਂਡਰਸਨ ਦੀ ਸਵਿੰਗ ਹੁੰਦੀਆਂ ਗੇਂਦਾਂ ਦੇ ਅੱਗੇ ਪੁਜਾਰਾ ਦਾ ਫਿਰ ਤੋਂ ਕੋਈ ਜਵਾਬ ਨਹੀਂ ਆਇਆ ਅਤੇ ਉਹ ਪਹਿਲੀ ਪਾਰੀ ਵਿਚ ਸਿਰਫ 4 ਦੌੜਾਂ ਬਣਾ ਕੇ ਆਊਟ ਹੋਏ। ਸੀਰੀਜ਼ ਵਿਚ ਪੁਜਾਰਾ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਲਾਰਡਸ ਟੈਸਟ ਨੂੰ ਜੇਕਰ ਛੱਡੀਏ ਤਾਂ ਉਹ ਹੁਣ ਤੱਕ ਦੌੜਾਂ ਬਣਾਉਣ ਦੇ ਲਈ ਸੰਘਰਸ਼ ਕਰ ਰਹੇ ਹਨ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਚੌਥੇ ਟੈਸਟ 'ਚ ਬਣਾਇਆ ਵੱਡਾ ਰਿਕਾਰਡ, ਸਚਿਨ-ਪੋਂਟਿੰਗ ਨੂੰ ਛੱਡਿਆ ਪਿੱਛੇ
ਪੁਜਾਰਾ ਨੂੰ ਆਊਟ ਕਰਨ ਵਾਲੇ ਗੇਂਦਬਾਜ਼
11 ਜੇਮਸ ਐਂਡਰਸਨਟ
10 ਨਾਥਨ ਲਿਓਨ
7 ਪੈਟ ਕਮਿੰਸ
6 ਜੋਸ਼ ਹੇਜਲਵੁਡ
ਪੁਜਾਰਾ ਨੇ ਨਾਟਿੰਘਮ ਦੇ ਮੈਦਾਨ 'ਤੇ ਖੇਡੇ ਗਏ ਪਹਿਲੇ ਟੈਸਟ ਵਿਚ ਸਿਰਫ 4 ਅਤੇ 12 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਲਾਰਡਸ ਵਿਚ ਉਸਦੇ ਬੱਲੇ ਤੋਂ 9 ਅਤੇ 45 ਦੌੜਾਂ ਬਣੀਆਂ। ਲੀਡਸ ਟੈਸਟ ਦੀ ਪਹਿਲੀ ਪਾਰੀ ਵਿਚ ਇਕ ਦੌੜ 'ਤੇ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੇ ਦੂਜੀ ਪਾਰੀ ਵਿਚ 91 ਦੌੜਾਂ ਬਣਾਈਆਂ ਸਨ। ਪੁਜਾਰਾ ਦੇ ਲਈ ਓਵਲ ਟੈਸਟ ਵਿਚ ਮਜ਼ਬੂਤ ਪਾਰੀ ਖੇਡੇ ਜਾਣ ਦੀ ਉਮੀਦ ਸੀ ਪਰ ਉਹ ਇਕ ਵਾਰ ਫਿਰ ਫੇਲ ਹੋ ਗਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਰਾਟ ਨੇ ਚੌਥੇ ਟੈਸਟ 'ਚ ਬਣਾਇਆ ਵੱਡਾ ਰਿਕਾਰਡ, ਸਚਿਨ-ਪੋਂਟਿੰਗ ਨੂੰ ਛੱਡਿਆ ਪਿੱਛੇ
NEXT STORY