ਬੀਜਿੰਗ (ਭਾਸ਼ਾ) - ਚੀਨ ਦੇ ਰੱਖਿਆ ਮੰਤਰਾਲਾ ਵਲੋਂ ਚੀਨ ਅਤੇ ਤਾਈਵਾਨ ਵਿਚਾਲੇ ਸਮੁੰਦਰੀ ਖੇਤਰ ਤੋਂ ਅਮਰੀਕਾ ਦੇ ਇਕ ਸਮੁੰਦਰੀ ਫੌਜ ਜੰਗੀ ਅਤੇ ਤਟਰੱਖਿਅਕ ਬਲ ਦੇ ਜਹਾਜ਼ ਦੇ ਲੰਘਣ ਦਾ ਸ਼ਨੀਵਾਰ ਨੂੰ ਵਿਰੋਧ ਕੀਤਾ ਗਿਆ ਹੈ। ਦੱਸ ਦੇਈਏ ਕਿ ਚੀਨ ਤਾਈਵਾਨ ’ਤੇ ਆਪਣਾ ਅਧਿਕਾਰ ਪ੍ਰਗਟਾਉਂਦਾ ਹੈ। ਮੰਤਰਾਲਾ ਦੀ ਵੈੱਬਸਾਈਟ ’ਤੇ ਇਕ ਪੋਸਟ ਪਾਈ ਗਈ ਹੈ। ਇਸ ਪੋਸਟ ’ਚ ਦਿੱਤੇ ਗਏ ਇਕ ਬਿਆਨ ਵਿੱਚ ਇਸ ਕਦਮ ਨੂੰ ਉਕਸਾਵੇ ਵਾਲਾ ਦੱਸਿਆ ਗਿਆ।
ਪੜ੍ਹੋ ਇਹ ਵੀ ਖ਼ਬਰ - ਮਜੀਠੀਆ ਦੀ ਨਵਜੋਤ ਸਿੱਧੂ ’ਤੇ ਚੁਟਕੀ, ਕਿਹਾ-ਕੈਪਟਨ ਸਾਹਿਬ ਮੇਰੀ ਸਿਫ਼ਾਰਿਸ਼ ’ਤੇ ਸਿੱਧੂ ਨੂੰ ਬਣਾ ਦਿਓ ਮੁੱਖ ਮੰਤਰੀ
ਪੋਸਟ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ 160 ਕਿਲੋਮੀਟਰ ਤੱਕ ਫੈਲੇ ਤਾਈਵਾਨ ਜਲਡਮਰੂਮੱਧ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ। ਅਮਰੀਕਾ ਸਮੁੰਦਰੀ ਫੌਜ ਨੇ ਕਿਹਾ ਕਿ ਯੂ. ਐੱਸ. ਐੱਸ. ਕਿਡ ਨਿਰਦੇਸ਼ਿਤ ਮਿਜ਼ਾਈਲ ਵਿਨਾਸ਼ਕਾਰ ਅਤੇ ਤਟਰੱਖਿਅਕ ਬਲ ਦਾ ਜਹਾਜ਼ ਸ਼ੁੱਕਰਵਾਰ ਸਮੁੰਦਰੀ ਖੇਤਰ ’ਚੋਂ ਲੰਘਿਆ।
ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ
ਅਫਗਾਨ ਨਾਗਰਿਕਾਂ ਨੂੰ ਅਮਰੀਕਾ ’ਚ ਸ਼ਰਨ ਦੇਣ ਦਾ ਰਿਪਬਲੀਕਨ ਪਾਰਟੀ ਵਿਚਾਲੇ ਵਧਿਆ ਮਤਭੇਦ
NEXT STORY