ਬੀਜਿੰਗ (ਏ. ਪੀ.) : ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਦੇ ਤਾਈਵਾਨ ਦੌਰੇ ਦੀ ਪ੍ਰਤੀਕਿਰਿਆ ’ਚ ਚੀਨੀ ਜਲ ਸੈਨਾ ਵੱਲੋਂ ਮਿਜ਼ਾਈਲਾਂ ਦਾਗ਼ਣ ਤੋਂ ਬਾਅਦ ਤਾਈਵਾਨ ਨੇ ਵੀਰਵਾਰ ਨੂੰ ਕਈ ਉਡਾਣਾਂ ਰੱਦ ਕਰ ਦਿੱਤੀਆਂ। ਤਾਈਵਾਨ ਨੂੰ ਚੀਨ ਆਪਣਾ ਖੇਤਰ ਹੋਣ ਦਾ ਦਾਅਵਾ ਕਰਦਾ ਹੈ। ਚੀਨ ਨੇ ਵੀ ਜਹਾਜ਼ਾਂ ਨੂੰ ਫ਼ੌਜੀ ਅਭਿਆਸ ਦੌਰਾਨ ਸਵੈ-ਸ਼ਾਸਿਤ ਟਾਪੂ ਦੇ ਨੇੜੇ-ਤੇੜੇ ਦੇ ਖੇਤਰਾਂ ’ਚ ਸੇਵਾਵਾਂ ਚਲਾਉਣ ਤੋਂ ਬਚਣ ਦਾ ਆਦੇਸ਼ ਦਿੱਤਾ ਹੈ। ਹਾਂਗਕਾਂਗ ਦੇ ਅਖਬਾਰ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਨੇ ਫੌਜੀ ਅਭਿਆਸ ਨੂੰ ‘ਤਾਈਵਾਨ ਦੀ ਪ੍ਰਭਾਵਸ਼ਾਲੀ ਨਾਕਾਬੰਦੀ’ ਦੱਸਿਆ ਹੈ। ਬੀਜਿੰਗ ਦੀਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਪੇਲੋਸੀ ਮੰਗਲਵਾਰ ਨੂੰ ਤਾਈਵਾਨ ਦੀ ਆਪਣੀ ਇਕ ਦਿਨਾ ਯਾਤਰਾ ’ਤੇ ਪਹੁੰਚੀ। ਇਸ ਤੋਂ ਬਾਅਦ ਚੀਨ ਨੇ ਤਾਈਵਾਨ ਦੇ ਆਲੇ-ਦੁਆਲੇ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਸੀ।
ਚੀਨ ਨੇ ਮੱਛੀ ਅਤੇ ਫ਼ਲਾਂ ਸਮੇਤ ਸੈਂਕੜੇ ਤਾਈਵਾਨੀ ਉਤਪਾਦਾਂ ਦੇ ਆਯਾਤ ’ਤੇ ਪਾਬੰਦੀ ਲਗਾ ਦਿੱਤੀ ਹੈ। 'ਚਾਈਨਾ ਟਾਈਮਜ਼' ਦੀ ਖਬਰ ਮੁਤਾਬਕ ਵੀਰਵਾਰ ਨੂੰ ਤਾਈਵਾਨ ਤੋਂ ਆਉਣ-ਜਾਣ ਵਾਲੀਆਂ ਘੱਟੋ-ਘੱਟ 40 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਾਲਾਂਕਿ ਖ਼ਬਰ ਵਿਚ ਰਾਜਧਾਨੀ ਤਾਈਪੇ ਦੇ ਤਾਓਯੁਆਨ ਹਵਾਈ ਅੱਡੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਉਡਾਣਾਂ ਨੂੰ ਰੱਦ ਕਰਨ ਦਾ ਸਬੰਧ ਫ਼ੌਜੀ ਅਭਿਆਸ ਨਾਲ ਹੈ। ਇਸ ਦੌਰਾਨ ਸਮੁੰਦਰੀ ਕਾਰਗੋ ਜਹਾਜ਼ਾਂ ਦੀ ਆਵਾਜਾਈ ’ਤੇ ਸੰਭਾਵਿਤ ਪ੍ਰਭਾਵ ਦਾ ਕੋਈ ਤੁਰੰਤ ਸੰਕੇਤ ਨਹੀਂ ਮਿਿਲਆ ਹੈ, ਜਿਸ ਨਾਲ ਵਿਸ਼ਵ ਅਰਥਵਿਵਸਥਾ ਨੂੰ ਝਟਕਾ ਲੱਗ ਸਕਦਾ ਹੈ। ਤਾਈਵਾਨ ਸਮਾਰਟਫੋਨ, ਆਟੋ, ਟੈਬਲੇਟ ਕੰਪਿਊਟਰ ਅਤੇ ਹੋਰ ਇਲੈਕਟ੍ਰੋਨਿਕਸ ਸਾਮਾਨ ’ਚ ਵਰਤੀਆਂ ਜਾਣ ਵਾਲੀਆਂ ਅੱਧੀਆਂ ਤੋਂ ਵੱਧ ਪ੍ਰੋਸੈੱਸਰ ਚਿੱਪਸ ਦਾ ਉਤਪਾਦਨ ਕਰਦਾ ਹੈ।
ਕੈਨੇਡਾ ਦੇ 23 ਸਾਲਾ ਹਾਕੀ ਖਿਡਾਰੀ ਪਰਮ ਧਾਲੀਵਾਲ ਦੀ ਮੌਤ, ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼
NEXT STORY